"ਡਾ ਨਰਿੰਦਰ ਸਿੰਘ ਕਪੂਰ" ਕਹਿੰਦਾ ਹੈ.....

Parv

Prime VIP
1. ਜਦੋਂ ਨੂੰ ਰਾਹ ਸਮਝ ਚ ਆਉਣ ਲਗਦੇ ਆ ਉਦੋਂ ਨੂੰ ਵਾਪਸ ਮੁੜਨ ਦਾ ਸਮਾਂ ਆ ਜਾਂਦਾ ਇਹੀ ਜਿੰਦਗੀ ਹੈ ।

2. ਜਦੋਂ ਤਾਰੀਫ਼ ਕਰਨੀ ਹੋਵੇ ਤਾਂ ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ...ਜਦੋਂ ਨਿੰਦਾ ਕਰਨੀ ਹੋਵੇ ਤਾਂ ਗੂੰਗੇ ਵੀ ਬੋਲਣ ਲੱਗ ਜਾਂਦੇ ਨੇ....!!!!

3. ਮਿਹਨਤ ਹੀ ਸਾਡੀ ਜਿੰਦਗੀ ਦੀ ਇੱਕ ਅਜਿਹੀ ਚਾਬੀ ਹੈ, ਜਿਸ ਅੱਗੇ ਦੁਨੀਅਾਂ ਦਾ ਹਰ ਤਾਲਾ ਬੇਕਾਰ ਹੈ....!!!!

4. ਝੂਠ ਹਮੇਸ਼ਾ ਇਸ ਲਈ ਵਿੱਕ ਜਾਦੇ ਹੈ ਕਿੳੁ ਕਿ ਸੱਚ ਨੂੰ ਖ੍ਰੀਦਣ ਦੀ ਕਿਸੇ ਦੀ ਅੌਕਾਤ ਨਹੀ ਹੁੰਦੀ....!!!!

5. ਮਾਂ ਤੋਂ ਛੋਟਾ ਕੋੲੀ ਸ਼ਬਦ ਹੋਵੇ ਤਾਂ ਦਸਣਾ..ੳੁਸ ਤੋਂ ਵਡਾ ਵੀ ਹੋਵੇ ਤਾਂ ਵੀ ਦਸਣਾ..!

6. ਹਜਾਰਾ ਖੂਬੀਆ ਹੋਣ..ਪਰ ਇਕ ਕਮੀ ਬੰਦੇ ਨੂੰ ਡੋਬ ਦਿੰਦੀ ਆ....!!!!

7. ਬਿਹਤਰੀਨ ਇਨਸਾਨ ਆਪਣੀ ਮਿੱਠੀ ਜੁਬਾਨ ਕਾਰਨ ਹੀ ਜਾਣਿਆ ਜਾਂਦਾ ਹੈ ਨਹੀ ਤਾਂ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਹਨ....!!!!

8. ਕਿਸੇ ਦੇ ਨਾਲ ਢੋਅ ਲਾ ਕੇ ਨਾ ਖੜੋ, ਜੇ ਅਗਲਾ ਡਿੱਗ ਪਿਆ ,ਤੁਸੀ ਵੀ ਡਿੱਗ ਪੈਣਾ ..
ਆਪਣੇ ਪੈਰਾਂ ਤੇ ਖੜ ਕੇ ਸਾਥ ਦੇਣ ਨਾਲ ਅਗਲੇ ਤੇ ਬੋਝ ਨੀ ਪੈਦਾ , ਆਪਣਾ ਡਿੱਗਣ ਦਾ ਖਤਰਾ ਨਹੀ ਰਹਿੰਦਾ .....

9. ਚੰਗਾ "ਵਿਰੋਧੀ ਖਿਡਾਰੀ" ਸਾਡੀ "ਖੇਡ" ਵੀ "ਸੁਧਾਰ" ਦਿੰਦਾ ਹੈ l

10. ਜਿੰਦਗੀ ਵਿੱਚ ਹਰ ਰੋਜ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

11. ਸੁਭਾਅ ਅਤੇ ਵਿਚਾਰ ਹੀ ਮਨੁੱਖ ਦੀ ਪਛਾਣ ਹਨ, ਨਵਾਂ ਸਿੱਖਣ ਦੇ ਦਰਵਾਜੇ ਖੋਲ ਕੇ ਰੱਖਣੇ ਚਾਹੀਦੇ ਹਨ, ਕਦੇ ਵੀ ਆਪਣੇ ਆਪ ਨੂੰ ਸਾਰਾ ਕੁਝ ਪਤਾ ਹੋਣ ਦਾ ਭੁਲੇਖਾ ਨਹੀ ਪੈਣ ਦੇਣਾ ਚਾਹੀਦਾ ਹੈ।

12. ਕਿਸੇ ਵਿਦਵਾਨ ਨੇ ਕਿਹਾ ਹੈ ਕਿ " ਇੱਕੋ ਸਾਲ ਨੂੰ 75 ਵਾਰ ਜੀਅ ਲੈਣ ਨੂੰ ਜਿੰਦਗੀ ਨਹੀ ਕਹਿੰਦੇ " ।।

13. ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ,ਕਿ ਸਾਹਮਣੇ ਵਾਲਾ ਗਲਤ ਨਹੀਂ ਉਸ ਦੀ ਸੋਚ ਸਾਡੇ ਤੋਂ ਅਲੱਗ ਹੈ, ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ।

14. ਅਕਲ ਕੱਪੜਿਆ ਵਿੱਚੋ ਨਹੀ ਗੱਲਬਾਤ ਅਤੇ ਆਦਤਾਂ ਵਿੱਚੋ ਝੱਲਕਦੀ ਹੈ....!!!!

15.ਘੱਟ ਖਾਧੇ ਦਾ, ਘੱਟ ਸੁੱਤੇ ਦਾ, ਘੱਟ ਬੋਲੇ ਦਾ , ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ*।।

16. ਵਿਹਲੇ ਜਾਂ ਨਿਕੰਮੇ ਬੰਦਿਆਂ ਦਾ ਭਵਿੱਖ ਨਹੀਂ ਹੁੰਦਾ, ਇਹੀ ਬੰਦੇ ਜ਼ੋਤਸੀਆਂ ਕੋਲ ਜਾਂਦੇ ਹਨ*।।

17. ਚੰਗਿਆਂ ਵਿਚ ਬੈਠੋ, ਕਿਉਂਕਿ ਚੰਗਿਆਂ ਦੀ ਸੰਗਤ ਮਨੁੱਖ ਨੂੰ ਭਟਕਣ ਨਹੀਂ ਦਿੰਦੀ*।।

18.ਆਪਣੇ ਵਿਚ ਗੁਣ ਪੈਦਾ ਕਰੋ, ਭਾਵੇਂ ਨੈਣ- ਨਕਸ਼ ਸਧਾਰਨ ਹੋਣ, ਸੋਹਣੇ ਲੱਗੋਗੇ*।।

19. ਜੀਵਨ ਇਵੇਂ ਗੁਜ਼ਾਰੋ ਕਿ ਤੁਹਾਡੀ ਨਿੰਦੀਆ ਕਰਨ ਵਾਲਿਆਂ 'ਤੇ ਲੋਕ ਹੱਸਣ*।।

20.ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਗਰੀਬੀ ਬਹੁਤ ਛੇਤੀ ਤੁਹਾਡੇ ਨਾਲ ਆ ਕੇ ਰਲ ਜਾਵੇਗੀ*।।

21. ਮਕਾਨ ਮਿਸਤਰੀ ਬਣਾਉਂਦਾ ਹੈ.....ਘਰ ਇਸਤਰੀ ਬਣਾਉਂਦੀ ਹੈ*।।

22. ਪਰਿਵਾਰ ਨੂੰ ਬਰਬਾਦ ਕਰਨ ਲਈ ਘਰ ਦਾ ਇਕ ਜੀ ਹੀ ਕਾਫੀ ਹੁੰਦਾ ਹੈ*।।

23. ਜਦੋਂ ਤੁਸੀਂ ਕਿਸੇ ਨੂੰ ਗਲਤ ਸਾਬਤ ਕਰਦੇ ਹੋ ਤਾਂ ਅਸਲ ਵਿਚ ਤੁਸੀਂ ਆਪਣੇ ਸਹੀ ਹੋਣ ਦੀ, ਜ਼ਿੱਦ ਕਰ ਰਹੇ ਹੁੰਦੇ ਹੋ।
 
N

[NagRa]

Guest
ਜੇ ਬਿਰਹਾ ਹੰਢਾਉਂਣ ਦੀ ਹਿੰਮਤ ਨਾ ਹੋਵੇ ਤਾਂ ਇਸ਼ਕ ਕਰਨਾ ਸੰਭਵ ਨਹੀਂ ਹੁੰਦਾ

ਜਦੋਂ ਸੁਪਨਿਆਂ ਦੀ ਥਾਂ ਪਛਤਾਵੇ ਲੈ ਲੈਂਦੇ ਹਨ ਤਾਂ ਮਨੁੱਖ ਬੁੱਢਾ ਹੋ ਜਾਂਦਾ ਹੈ

ਦੁੱਖ ਜੀਵਨ ਮਾਨਣ ਦੀ ਕੀਮਤ ਹੁੰਦੇ ਹਨ, ਜਿਹੜੀ ਅਦਾ ਕੀਤੇ ਬਿਨਾਂ ਜੀਵਨ ਮਾਣਿਆ ਨਹੀ ਜਾ ਸਕਦਾ

ਸਿਆਣਾ ਉਹ ਹੈ ਜਿਸਦੇ ਅੱਖਾਂ ਕੰਨ ਖੁੱਲੇ ਹੋਣ ਅਤੇ ਮੂੰਹ ਬੰਦ ਹੋਵੇ

ਮਾਲਾ ਮਣਕੇ ~ ਨਰਿੰਦਰ ਸਿੰਘ ਕਪੂਰ
 
Top