ਤੁਰਿਆਂ ਸਾਂ

  • Thread starter [NagRa]
  • Start date
  • Replies 0
  • Views 1K
N

[NagRa]

Guest
ਕਿੰਨੇ ਸਾਰੇ ਹਰਫ ਉਧਾਰੇ ਲੈ ਕੇ ਤੁਰਿਆਂ ਸਾਂ
ਕੁੱਝ ਗ਼ਜ਼ਲਾਂ ਗੀਤ ਉਧਾਰੇ ਲੈ ਕੇ ਤੁਰਿਆਂ ਸਾਂ

ਬੇਖਬਰ ਸਾਂ ਚੰਨ ਵੀ ਇਸਦਾ ਇਹਨਾ ਰੰਜ਼ ਕਰੇਗਾ
ਬੁੱਕਲ ਦੇ ਵਿੱਚ ਬੱਸ ਕੁੱਝ ਤਾਰੇ ਲੈ ਕੇ ਤੁਰਿਆਂ ਸਾਂ

ਪਲ ਪਲ ਡੋਲਦੇ ਤਨ ਨੂੰ ਕਾਹਦਾ ਦੋਸ਼ ਦਿਆ
ਜਦ ਫਰਜ਼ ਮੈਂ ਰੂਹ ਤੋ ਭਾਰੇ ਲੈ ਕੇ ਤੁਰਿਆਂ ਸਾਂ

ਘਾਇਲ ਪਰਿੰਦਾ, ਰਾਤ ਹਨੇਰੀ, ਖੰਡਰ ਰੋਹੀਆ
ਮੌਤ ਦੇ ਵਰਗੇ ਕਈ ਨਜ਼ਾਰੇ ਲੈ ਕੇ ਤੁਰਿਆਂ ਸਾਂ

ਖੁਸ਼ੀਆ ਗ਼ਮੀਆਂ ਤੋ ਹੌਲੀ ਹੌਲੀ ਪਾਰ ਗਿਆ
ਮੈਂ ਮਿੱਠੇ ਹਾਸੇ, ਹੰਝੂ ਖਾਰੇ ਲੈ ਕੇ ਤੁਰਿਆਂ ਸਾਂ

ਹੁਣ ਕੱਲਮ ਕੱਲਾ ਮੈਂ ਮੰਜ਼ਿਲ ਤੋਂ ਦੂਰ ਖੜ੍ਹਾ ਹਾਂ
ਬੇਸ਼ੱਕ ਘਰ ਤੋ ਕਈ ਸਹਾਰੇ ਲੈ ਕੇ ਤੁਰਿਆਂ ਸਾਂ

~ kanwr sidhu
 
Top