ਇੱਕ ਵਾਰ ਅਕਬਰ ਬਾਦਸ਼ਾਹ ਨੇ ਬੀਰਬਲ ਨੂੰ ਕਿਹਾ

GöLdie $idhu

Prime VIP
ਇੱਕ ਵਾਰ ਅਕਬਰ ਬਾਦਸ਼ਾਹ ਨੇ ਬੀਰਬਲ ਨੂੰ ਕਿਹਾ ਕਿ ਆਪਣੇ ਇਲਾਕੇ ਚੋਂ ਚਾਰ ਮੂਰਖ ਲਭਕੇ ਲਿਆ। ਬੀਰਬਲ ਚਲਾ ਗਿਆ ਤੇ ਇੱਕ ਮਹੀਨੇ ਬਾਦ ਇੱਕ ਬੰਦਾ ਲੈਕੇ ਵਾਪਸ ਆ ਗਿਆ। “ਇਹ ਉਹ ਵਿਅਕਤੀ ਹੈ ਜੋ ਘੋੜੇ ਤੇ ਬਹਿ ਕੇ ਵੀ ਪੱਠਿਆਂ ਦੀ ਪੰਡ ਆਪਣੇ ਸਿਰ ਤੇ ਚੁੱਕੀ ਫਿਰਦਾ ਸੀ। ਮੈਂ ਕਾਰਨ ਪੁੱਛਿਆ ਤਾਂ ਕਹਿੰਦਾ, ਘੋੜਾ ਥੋੜਾ ਬੀਮਾਰ ਏ ਇਹਦੇ ਤੇ ਜਿਆਦਾ ਭਾਰ ਨਹੀਂ ਪਾਉਣਾ। ਮੈਂ ਇਹਨੂੰ ਫੜ ਲਿਆਇਆ।"

ਅਕਬਰ ਨੇ ਪੁੱਛਿਆ, "ਪਰ ਬਾਕੀ ਤਿੰਨ ਕਿੱਥੇ ਨੇ ?" ਬੀਰਬਲ ਕਹਿੰਦਾ, "ਦੂਸਰਾ ਮੈਂ ਹਾਂ ਜੀ, ਜਿਹੜਾ ਰਾਜ ਦੇ ਇੰਨੇ ਜ਼ਰੂਰੀ ਕੰਮ ਹੋਣ ਦੇ ਬਾਵਜੂਦ ਉਹਨਾਂ ਨੂੰ ਛੱਡ ਕੇ ਮੂਰਖ ਲਭਦਾ ਫਿਰਦਾ ਹਾਂ। ਤੀਸਰੇ ਤੁਸੀਂ ਹੋ ਜਿਹਨਾਂ ਨੇ ਮੈਨੂੰ ਇਸ ਫਾਲਤੂ ਕੰਮ ਤੇ ਲਗਾ ਦਿੱਤਾ।"

ਛਿੱਥੇ ਪੈ ਕੇ ਅਕਬਰ ਨੇ ਪੁੱਛਿਆ," ਪਰ ਚੌਥਾ ਕਿੱਥੇ ਹੈ ?”

"ਜਹਾਂਪਨਾਹ, ਚੌਥਾ ਉਹ ਹੈ ਜੋ ਸਾਰੇ ਕੰਮ ਧੰਦੇ ਛੱਡ ਕੇ ਸੋਸ਼ਲ ਮੀਡੀਏ ‘ਤੇ ਸਾਡੀ ਮੂਰਖਤਾ ਦੀ ਇਹ ਕਹਾਣੀ ਪੜ੍ਹ ਰਿਹਾ ਹੈ।"
 
Top