ਜ਼ਿੰਦਗੀ ਜੱਟ ਦੀ

ਕਣਕਾਂ ਦਾ ਰੰਗ ਜਦੋ ਹੁੰਦਾਂ , ਹਰੇ ਤੋਂ ਸੁਨਹਿਰੀ,
ਰੱਬ ਵੀ ਉਦੋ ਯਾਰੇ ਹੋ ਜਾਂਦਾ ਹੈ ਕਿਰਸਾਨ ਦਾ ਵੈਰੀ!

ਵੇਖ ਬੱਦਲ ਤੇ ਫ਼ਸਲ ਨੂੰ, ਜੱਟਾਂ ਦੀ ਜਾਨ ਸੁਕਦੀ ,
ਇਸ ਮੌਸਮ ਦਾ ਅਨੰਦ ਮਾਣਦੇ ਵੇਖੇ ਨੇ ਸ਼ਹਿਰੀ ।

ਲਈ ਜਾਣੇ ਲੋਨ ਤੇ ਕਰਜ਼ੇ,ਨਾ ਘਟਾਉਣੇ ਨੇ ਖਰਚੇ,
ਲੋਕ ਦਿਖਾਵੇ ਤੋਂ,ਪਿੱਛੇ ਨਾ ਹੱਟਦੇ ਬਣਦੇ ਨੇ ਟੋਹਰੀ।

ਵਿਦੇਸ਼ਾਂ ਨੂੰ ਜਾਣ ਲਈ ਕਾਹਲੇ,ਧੱਕੇ ਚੜ੍ਹ ਏਜੰਟਾਂ ਦੇ,
ਖਾਲੀ-ਖਾਲੀ ਵਿਹੜੇ ਤੇ ਘਰਾਂ ਵਿਚ ਚੁੱਪ ਹੈ ਠਹਿਰੀ।

ਕਰਜ਼ੇ ਦੀ ਪੰਡ ਜਦੋਂ ਦਿੰਨੇ-ਦਿਨ ਹੁੰਦੀ ਜਾਵੇ ਭਾਰੀ,
ਵੱਡੇ ਲਾਣੇਦਾਰ ਦੀ ਚੁੱਪ ਫਿਰ ਹੁੰਦੀ ਜਾਵੇ ਗਹਿਰੀ।

ਹੋਵੇ ਪੁੱਤ ਬੇਰੁਜ਼ਗਾਰ ਫ਼ਸਲ ਤੇ ਪਵੇ ਮੌਸਮ ਦੀ ਮਾਰ,
ਵੇਖ ਨੇਟਿਸ ਬੈਂਕਾਂ ਦੇ, ਪੀਣ ਦਵਾਈਆਂ ਇਹ ਜਹਿਰੀ।

ਗੀਤਾਂ ਵਿੱਚ ਕਰਨ ਮੌਜਾਂ ਤੇ ਬਣਦੇ ਨੇ ਰਾਜੇ-ਮਹਾਰਾਜੇ,
ਪਰ ਮਨਦੀਪ ਜੱਟਾਂ ਦੀ ਜ਼ਿੰਦਗੀ ਇੱਕ ਥਾਂ ਹੈ ਠਹਿਰੀ।

ਮਨਦੀਪ ਗਿੱਲ
9988111134
 
Last edited:

Student of kalgidhar

Prime VIP
Staff member
ਕਣਕਾਂ ਦਾ ਰੰਗ ਜਦੋ ਹੁੰਦਾਂ , ਹਰੇ ਤੋਂ ਸੁਨਹਿਰੀ,
ਰੱਬ ਵੀ ਉਦੋ ਯਾਰੋ ਹੋ ਜਾਂਦਾ ਹੈ िਕਸਾਨਾ ਦਾ ਵੈਰੀ i
 
Top