ਅਜ ਕੱਲ ਨਾਨਕ ਸ਼ਾਹ ਫਕੀਰ ਫਿਲਮ ਦੇ ਰਲੀਜ ਨੂੰ ਲੈ ਕੇ ਸ਼ੋਸਲ ਮੀਡੀਆ ਤੇ ਰੋਹ ਚਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੂੰ ਕਿਸੇ ਵੀ ਤਰਾਂ ਸ਼ਰੀਰਜ ਤੌਰ ਦਿਖਾਇਆ ਨਹੀ ਜਾ ਸਕਦਾ। ਸਿਖ ਧਰਮ ਵਿਚ ਫੋਟੋਆ ਨੂੰ ਨਹੀ ਮੰਨਿਆ ਜਾਦਾਂ। ਫੇਰ ਵੀ ਅਜ ਕਲ ਲੋਕ ਫੋਟੋਆ ਨੂੰ ਸ਼ੇਅਰ ਕਰਦੇ ਨੇ। ਤੇ ਫਿਲਮ ਦਾ ਵਿਰੋਧ ਵੀ ਕਰਦੇ ਨੇ। ਇਹ ਦੋਹਰਾ ਮਾਪਡੰਡ ਨਹੀ ਹੈ। ਕੀ ਅਸੀ ਇਕ ਜੁੱਟ ਹੋ ਕੇ ਨਿਰੋਲ ਗੁਰਬਾਣੀ ਤੇ ਟੇਕ ਨਹੀ ਰੱਖ ਸਕਦੇ। ਕੀ ਸਿਖ ਆਪਣੀ ਪਛਾਂਣ ਭੁਲ ਗਿਆ। ਦਲੀਲ ਇਹ ਦਿਤੀ ਜਾਂਦੀ ਹੈ ਕਿ ਗੁਰੂ ਸਾਹਿਬ ਦੀ ਫੋਟੋ ਦੇਖ ਕੇ ਧਿਆਨ ਲਗ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਵਿਚ ਦਿਤੀ ਸਿਖਿਆ ਤੋ ਅਸੀ ਮੁਨਕਰ ਹੋਈ ਜਾਂਨੇ ਹਾ।