ਕਾਲਾ ਬਾਂਸ

GöLdie $idhu

Prime VIP
ਕਾਲਾ ਬਾਂਸ

ਕਾਲਾ ਬਾਂਸ ਅਜ਼ੀਬ ਹੁੰਦਾ ਹੈ। ਪਹਿਲੇ 4 ਸਾਲ ਕੁਝ ਨਹੀਂ ਹੁੰਦਾ। ਬੀਜ ਧਰਤੀ ਵਿੱਚ ਪਿਆ ਰਹਿੰਦਾ ਹੈ। ਕੇਵਲ ਪਾਣੀ ਦਿੰਦੇ ਰਹੋ। ਪੰਜਵੇਂ ਸਾਲ ਜਾ ਕੇ ਇੱਕ ਕਰੂੰਬਲ ਫੁੱਟਦੀ ਹੈ, ਤੇ ਦਰੱਖਤ ਬਣ ਜਾਂਦੀ ਹੈ। ਫੇਰ ਇਹ ਹਰ ਦਿਨ ਇੱਕ ਫੁੱਟ ਵਧਦਾ ਹੈ। ਜ਼ਿੰਦਗੀ ਦੀ ਕਹਾਣੀ ਵੀ ਕੁਝ ਇਵੇਂ ਹੀ ਹੈ। ਪਹਿਲੇ ਪਹਿਲ ਕੋਈ ਨਤੀਜਾ ਨਹੀਂ ਆਉਂਦਾ। ਮਨ ਅੱਕ ਜਾਂਦਾ ਹੈ। ਪਰ ਸਹਿਜ ਦਾ ਪਾਣੀ ਪਾਉਂਦੇ ਰਹੋ ਤਾਂ ਅਗਲੇ ਸਾਲਾਂ ਚ ਫ਼ਲ ਡਿਗਣ ਲੱਗ ਪੈਂਦਾ।
 
Top