ਪਾਲਟੀ ਦੀ ਰੈਲੀ /ਰੇਲ

kit walker

VIP
Staff member
ਆਰੀ ਆਰੀ ਆਰੀ ਵਿੱਚ ਰਾਜਧਾਨੀ ਦੇ,
ਕਹਿੰਦੇ ਲੱਗ ਗਈ ਰੌਣਕ ਭਾਰੀ,
ਪਲਿਟੀ ਦਾ ਕੱਠ ਹੋ ਗਿਆ,
ਉਨਾਂ ਪੇਟੀਆਂ ਮੰਗਾਂ ਲਈਆਂ ਚਾਲੀ,
ਪੁਲਸੀਏ ਰਾਜਧਾਨੀ ਦੇ,
ਜਿੰਨਾਂ ਕੁੱਟ ਤੀ ਪਾਲਟੀ ਸਾਰੀ,
ਇਕ ਦੀ ਅੱਖ ਭੰਨਤੀ,
ਡਾਂਗ ਦੂਜ ਦੇ ਢੂਹੇ ਵਿੱਚ ਮਾਰੀ,
ਬੇੜਾ ਬਹਿ ਜੇ ਵਡੇ ਲੀਡਰ ਦਾ,
ਜੀਨੇ ਖਾਲੀ ਜਵਾਨੀ ਸਾਰੀ,
ਮੋਹਰੀ ਦਾ ਲਾਣਾ ਸੁਣੀਦਾ
ਜਿਨਾਂ ਜਮੀਰ ਦਿੱਲੀ ਅੱਗੇ ਹਾਰੀ,
ਪੈਸਿਆਂ ਦੀ ਨਾਂ ਭਰ ਦਿੱਲੀਓਂ
ਕੋਈ ਆਈ ਪੰਜਾਬ ਨੂੰ ਲਾਰੀ,
ਕਾਲੀਓ ਜਾਨ ਛੱਡ ਦੋ,
ਦੁਖੀ ਜਨਤਾ ਪੰਜਾਬ ਦੀ ਸਾਰੀ,
ਬੇਅਦਬੀ ਸਤਿਗੁਰਾਂ ਦੀ,
ਤੁਸੀਂ ਕੀਤੀ ਜੋ ਬਣ ਸਰਕਾਰੀ,
ਹੋਰ ਅਸੀਂ ਕੀ ਆਖੀਏ,
ਪੋਲ ਖੁੱਲਗੀ ਤੁਹਾਡੀ ਸਾਰੀ
ਅਮਲੀ ਕਹਿੰਦਾ ਬੱਸ ਕਰੋ ਵਈ,
ਸਾਡੀ ਮੱਤ ਤਾਂ ਵਰਕਰਾਂ ਮਾਰੀ,
ਡਾਂਗਾਂ ਖਾਂਦੇ ਅਸੀਂ ਰਹਿ ਗਏ
ਪਤੰਦਰ ਉੱਡ ਗਏ ਸ਼ਰਾਬ ਲੈਕੇ ਸਾਰੀ,
ਮੁੜਕੇ ਨਹੀਂ ਰੈਲੀ ਰੱਖਣੀ,
ਹੁਣ ਸਰਵਿਸ ਹੋ ਗਈ ਭਾਰੀ,
ਮੁੜਕੇ ਨਹੀਂ ਰੈਲੀ ਰੱਖਣੀ,
ਹੋੜੀਕੇ ਹੋੜੀਕੇ ਹਈ ਵਾਹ!😎
 
Top