ਪ੍ਰੇਮੀ ਨੇ ਛੱਡ ਗਈ ਪ੍ਰੇਮਿਕਾ ਨੂੰ ਖ਼ਤ ਲਿਖਿਆ।

GöLdie $idhu

Prime VIP
ਪ੍ਰੇਮੀ ਨੇ ਛੱਡ ਗਈ ਪ੍ਰੇਮਿਕਾ ਨੂੰ ਖ਼ਤ ਲਿਖਿਆ।
"ਮੈਂ ਹਰ ਉਸ ਚੀਜ਼ ਨਾਲ ਰਿਸ਼ਤਾ ਤੋੜ ਦਿੱਤਾ ਜੋ ਤੇਰੇ ਨਾਲ ਜੁੜੀ ਸੀ। ਮੈਂ ਖ਼ਤ ਸਾੜ ਦਿੱਤੇ। ਤੋਹਫੇ ਸਿੱਟ ਦਿੱਤੇ। ਕੁਝ ਨੂੰ ਅੱਗ ਲਾ ਦਿੱਤੀ। ਮੈਂ ਉਹਨਾਂ ਰਸਤਿਆਂ ਚੋਂ ਲੰਘਣਾ ਬੰਦ ਕਰ ਦਿੱਤਾ ਜਿਥੇ ਕਦੇ ਤੂੰ ਮਿਲੀ ਜਾਂ ਲੰਘੀ ਸੈਂ।ਮੈਂ ਉਹ ਸਭ ਆਦਤਾਂ ਛੱਡ ਦਿੱਤੀਆਂ, ਜੋ ਤੇਰੇ ਕਹਿਣ ਤੇ ਪੈ ਗਈਆਂ ਸਨ। ਗੱਲ ਕੀ ਮੈਂ ਤੈਨੂੰ ਸਭ ਪਾਸਿਆਂ ਤੋਂ Block ਕਰ ਦਿੱਤਾ।
...ਤੇ ਸੋਚਿਆ ਹੁਣ ਸਭ ਠੀਕ ਹੈ। ਸ਼ਾਂਤੀ ਹੈ। ਕੋਈ ਰੌਲਾ ਨੀ। ਕੋਈ ਫਿਕਰ ਨੀ।
ਪਰ ਫਿਰ ਅਚਾਨਕ ਇੱਕ ਦਿਨ ਤੂੰ ਅੰਦਰੋਂ ਫੁੱਟ ਪਈ।"
 
Top