ਧੀਆਂ

ਇਨਸਾਨ ਨੂੰ ਅਵਾਜ ਕਿਸਨੇ ਦਿੱਤੀ,
ਪੰਛੀਆ ਨੂੰ ਪ੍ਰਵਾਜ ਕਿਸਨੇ ਦਿੱਤੀ,
ਫੁੱਲਾਂ ਨੂੰ ਮਹਿਕਣਾ ਕਿਨ੍ਹੇ ਸਿੱਖਾਇਆ,
ਰੂਹ ਨੂੰ ਦਹਿਸ਼ਤ ਵਿੱਚ ਸਹਿਕਣਾ ਕਿਨ੍ਹੇ ਸਿੱਖਾਇਆ,
ਮਾਂ ਦੇ ਸਿਨ੍ਹੇ ਰੱਬ ਵਰਗੀ ਮਮਤਾ ਕਿੰਨੇ ਪਾਈ,
ਧੀ ਪੁੱਤਰਾਂ ਦੀ ਗਲਤੀ ਮਾਫ ਕਰ ਸਕਣ ਦੀ ਸ਼ਮਤਾ ਕਿਸਨੇ ਦਿੱਤੀ,

ਨਿੱਕੇ-ਨਿੱਕੇ ਬੱਚਿਆ ਨੂੰ ਸਾਫ ਨਿਰਮਲ ਕੋਮਲ ਦਿਲ ਕਿੰਨੇ ਦਿੱਤਾ,
ਪਾਪ, ਸਰਾਪ ਦਰਿੰਦਰਤਾ ਨੂੰ ਛਿੱਲ ਕਿੰਨੇ ਦਿੱਤਾ,
ਧਰਤੀ ਉੱਤੇ ਚਾਰ-ਚੁਫੇਰੇ ਹਰਿਆਲੀ ਕਿੰਨੇ ਵਿਛਾਈ,
ਸੂਰਜ ਦੀ ਤੇਜ ਲਾਲੀ ਕਿੰਨ੍ਹੇ ਦਿੱਤੀ,
ਕੋਇਲ ਨੂੰ ਖੰਡ ਵਰਗੀ ਮਿਠਾਸ ਕਿੰਨੇ ਦਿੱਤੀ,
ਕਾਂ ਨੂੰ ਕੜਵਾਹਟ ਤੇ ਖਟਾਸ ਕਿੰਨੇ ਦਿੱਤੀ,

ਰੂਹ ਨੂੰ ਬੇਚੈਨੀ ਤੇ ਸਕੂਨ ਕੌਣ ਦਿੰਦਾ,
ਪੰਜਾ ਤੱਤਾਂ ਦੇ ਮੇਲ ਨੂੰ ਖੂੰਨ ਕੌਣ ਦਿੰਦਾ,
ਚੰਨ ਨੂੰ ਸ਼ੀਤਲਤਾ ਕੌਣ ਪ੍ਰਦਾਨ ਕਰਦਾ,
ਚਕੋਰ ਨੂੰ ਇਕ ਟਿਕ ਤੱਕਣ ਵਾਲੀ ਨਿਗ੍ਹਾ ਕਿੰਨੇ ਦਿੱਤੀ,
"ਕਲਮ" ਨੂੰ ਬੋਲ ਕੌਣ ਦਿੰਦਾ,
ਚੰਗੇ ਮਾੜੇ ਵਿਚਾਰ ਪੜ੍ਹ ਕੇ ਸਿਨ੍ਹੇ ਪੈਣ ਵਾਲੇ ਹੋਲ ਕਿੰਨੇ ਦਿੱਤੇ,


❤ਰਿੰਪੀ❤
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
ਮੌਤ ਦਾ ਦੋਸਤ ਗਗਨ
 
Top