ਦੁੱਆਵਾ ਮੰਗਦੀਆ ਰਹਿਣ ਸਦਾ ਮਾਵਾਂ

ਦੁਆਵਾਂ ਮੰਗਦੀਆ ਰਹਿਣ ਸਦਾ ਸੱਭ ਦੀ ਮਾਵਾਂ
ਸੱਜਣ ਯਾਰ ਲਈ ਨਿੱਤ ਖੈਰ ਮੰਗਦੇ,
ਪੰਗਾ ਪਾਉਣ ਲਈ ਵੈਲੀ ਵੈਰ ਮੰਗਦੇ,
ਰਾਹੀ ਮੰਜਿਲ ਲਈ ਨਿੱਤ ਮੰਗਣ ਰਾਹਵਾਂ,
ਸੁੱਖੀ ਵੱਸਣ ਸਦਾ ਧੀਆਂ ਪੁੱਤ ਸਾਰੇ,
ਦੁੱਆਵਾਂ ਮੰਗਦੀਆ ਰਹਿਣ ਸਦਾ ਮਾਵਾਂ।

ਗਰੀਬ ਮੰਗਦੇ ਰਹਿਣ ਰੋਜ ਇਕ ਡੰਗ ਦੀ,
ਜੋ ਪੱਟੀ ਦਰ ਦਰ ਦੀ, ਨਿੱਤ ਨਵਾਂ ਯਾਰ ਮੰਗਦੀ,
ਦਿਲ ਟੁੱਟੇ ਮੰਗਦੇ ਰਹਿਣ ਮੌਤ ਦੀਆ ਸਜਾਵਾਂ,
ਸੁੱਖੀ ਵੱਸਣ ਸਦਾ ਧੀਆਂ ਪੁੱਤ ਸਾਰੇ,
ਦੁੱਆਵਾਂ ਮੰਗਦੀਆ ਰਹਿਣ ਸਦਾ ਮਾਵਾਂ।

ਲੋਭੀ ਦਾਜ ਦਾ ਵਾਧੂ ਦਾਜ ਮੰਗਦਾ,
ਉੱਤੋ ਸ਼ਾਹੂਕਾਰ ਦੂਣਾ ਵਿਆਜ ਮੰਗਦਾ,
"ਬਾਬੁੱਲ" ਧੀ ਦਾ ਮੰਗਦਾ ਰਹੇ ਵਰ ਅਜਿਹਾ,
ਜਿਹਦਾ ਰੱਬ ਵਰਗਾ ਪਰਛਾਵਾਂ,
ਸੁੱਖੀ ਵੱਸਣ ਸਦਾ ਧੀਆਂ ਪੁੱਤ ਸਾਰੇ,
ਦੁੱਆਵਾਂ ਮੰਗਦੀਆ ਰਹਿਣ ਹਰਦਮ ਮਾਵਾਂ।

ਬੇਰੁਜਗਾਰ ਬੰਦਾ ਨਵਾਂ ਰੁਜਗਾਰ ਭਾਲਦਾ,
ਨਸ਼ੇੜੀ ਬੰਦਾ, ਨਸ਼ੇਬਾਜ਼ ਯਾਰ ਭਾਲਦਾ,
ਆਸ਼ਕ ਮੰਗਣ ਮਿਲਣ ਨੂੰ ਏਕਾਂਤ ਥਾਵਾਂ,
ਸੁੱਖੀ ਵੱਸਣ ਸਦਾ ਧੀਆਂ ਪੁੱਤ ਸਾਰੇ,
ਦੁੱਆਵਾਂ ਮੰਗਦੀਆ ਰਹਿਣ ਜੁਗ ਜੁਗ ਮਾਵਾਂ।

❤Rimpy❤
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top