ਦਿਸਦੇ ਜੋ ਮੇਰੇ ਆਸ ਪਾਸ

  • Thread starter Ranjha Jogi...
  • Start date
  • Replies 0
  • Views 931
R

Ranjha Jogi...

Guest
ਦਿਸਦੇ ਜੋ ਮੇਰੇ ਆਸ ਪਾਸ
ਇਹ ਮੇਰੇ ਹੀ ਤਾਂ ਕਰਮ ਨੇ

ਸੱਚ ਨਾ ਕੁਝ ਜਾਪਦਾ
ਸਬ ਛੋਟੇ ਵੱਡੇ ਭਰਮ ਨੇ

ਬਣ ਸ਼ਮਸ਼ਾਨ ਦੀ ਧੂਣੀ ਮੈਂ
ਨਿਤ ਨਿਤ ਬਲਦਾ ਜਜ਼ਬਾਤਾਂ ਚ
ਕਦੇ ਸੱਧਰਾਂ ਚ ਕਦੇ ਬੇਕਦਰਾਂ ਚ
ਕਦੇ ਵਿਛੋੜੇ ਕਦੇ ਮੁਲਾਕਾਤਾਂ ਚ

ਲਿਖਦੇ ਨੂੰ ਟੋਕੇ ਵਾਰ ਵਾਰ
ਛਿੜ ਜਾਵੇ ਬਾਂ ਵੀਨਾ ਦੀ ਤਾਰ
ਨਹੀਂ ਪਤਾਲ ਦਾ ਵਾਸੀ ਤੂੰ ਵਿਚ ਅਕਾਸ਼ੋਂ ਆਇਆ ਏ
ਨਿਰਾਸ਼ ਨਾ ਹੋਇਆ ਕਰ ਤਿਓ ਉਸ ਕਰਤਾਰ ਦਾ ਜਾਇਆ ਏ

ਰੇਸ਼ਮ ਦੀ ਗੁੱਡੀ ਵਾਂਗ ਸਿਰਜਿਆ
ਤੈਨੂੰ ਦੁਨਿਆ ਦੇ ਮਾਲਕ ਨੇ
ਬੇਗਮਪੁਰਾ ਸਬ ਆਪ ਸਜਾਇਆ
ਇਸ ਖਲਕਤ ਦੇ ਖਾਲਕ ਨੇ

ਕਰ ਸ਼ੁਕਰਾਨਾ ਮੁਰਸ਼ਦ ਦਾ
ਨਿਤ ਨਿਤ ਬਾਣੀ ਤੂੰ ਗਾਇਆ ਕਰ
ਮੂੰਦ ਨੈਣ ਦੁਨਿਆਵੀ ਬੰਦਿਆ
ਇਸ਼ਕ ਦੇ ਗੋਤੇ ਲਾਇਆ ਕਰ

ਮੁਰਸ਼ਦ ਦੀ ਝੋਲੀ ਵਿਚ ਬੈਠ
ਜਿਓ ਬਣ ਜਾਵੇ ਮਾਹੌਲ

ਦੀਦਨੇ ਦੀਦਾਰ ਸਾਹਿਬ
ਕੱਛ ਨਹੀਂ ਇਸਕਾ ਮੋਲ
 
Top