ਕਲਯੁਗ ਦੇ ਇਸ ਦੌਰ ਵਿੱਚ ਮੈਂ

ਕਲਯੁਗ ਦੇ ਇਸ ਦੌਰ ਵਿੱਚ ਮੈਂ
ਲੋਕਾਂ ਦੀ ਸੀਰਤ ਬੜੀ ਖਰਾਬ ਦੇਖੀ ਹੈ

ਦੁੱਧ ਵੇਚਣ ਲਈ ਜਾਣਾ ਪੈਂਦਾ ਹੈ ਘਰ-ਘਰ, ਤੇ
ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ ਵਿਕਦੀ ਸ਼ਰਾਬ ਦੇਖੀ ਹੈ

ਜਿੰਨੀ ਮੋਟੀ ਅਸਾਮੀ ਨੇ ਕੁੱਝ ਲੋਕ ਇੱਥੇ ਓੁੰਨੀ ਮੋਟੀ
ਓੁਹਨਾਂ ਦੇ ਗੁਨਾਹਾਂ ਦੀ ਕਿਤਾਬ ਦੇਖੀ ਹੈ

ਅਦਾਲਤਾਂ ਵਿੱਚ ਪਵਿੱਤਰ ਗਰੰਥਾਂ ਦੀ ਸੁੰਹ ਖਾ ਕੇ
ਸੱਚ ਤੇ ਝੂਠ ਵਿਚਕਾਰ ਜੰਗ ਹੁੰਦੀ ਲਾਜਵਾਬ ਦੇਖੀ ਹੈ

ਨੌਟਾਂ ਦੇ ਢੇਰ ਵਿੱਚ ਡੁੱਬੀ ਅਫਸਰਸ਼ਾਹੀ ਸਾਰੀ
ਮਜ਼ਲੂਮਾਂ ਦੇ ਲਹੂ ਦਾ ਲਗਾਉਦੀ ਖਿਜ਼ਾਬ ਦੇਖੀ ਹੈ

ਸੱਚੇ-ਸੁੱਚੇ ਲੋਕਾਂ ਤੋਂ ਕੰਨੀਂ ਕਤਰਾਉਂਦੀ ਦੁਨੀਆਂ
ਝੂਠੇ ਤੇ ਚਾਪਲੂਸਾਂ ਨੂੰ ਝੁਕ-੨ ਕਰਦੀ ਆਦਾਬ ਦੇਖੀ ਹੈ

"
ਹੈਰੀ" ਰੱਬ ਹੀ ਜਾਣੇ ਕੀ ਬਣੂ ਇਸ ਦੁਨੀਆਂ ਦਾ ਜਿਹੜੀ
ਨਿੱਤ ਨਵਾਂ ਬਦਲਦੀ ਰਿਵਾਜ਼ ਦੇਖੀ ਹੈ
 
Top