ਕੁੱਝ ਨਾ ਬਾਕੀ ਰਹਿ ਗਿਆ ਏ...

ਹੋਰ ਮੇਰੀ ਜਿੰਦ ਦਾ ,ਕੁੱਝ ਨਾ ਬਾਕੀ ਰਹਿ ਗਿਆ ਏ
ਹਰ ਆਸ ਬੁੱਝ ਗਈ ਏ ,ਬਸ ਹੋਣਾ ਖ਼ਾਕੀ ਰਹਿ ਗਿਆ ਏ
ਮਹਿਫ਼ਿਲ ਦੀ ਸ਼ਮਾਂ ਨੂੰ ਕਹਿ ਦਿਓ ,ਉਹ ਹੁਣ ਆਪਣੇ ਸਾਹ ਛੱਡੇ
ਤੁਰ ਗਏ ਨੇ ਦੀਵਾਨੇ ਸਾਰੇ ,ਬਸ ਕੱਲਾ ਸਾਕੀ ਰਹਿ ਗਿਆ ਏ
ਹੁੰਦਾ ਸੀ ਕਦੇ ਦਿਲ ਮੇਰਾ,ਕੋਈ ਉਸਨੂੰ ਵੀ ਲੁੱਟ ਕੇ ਨਿੱਕਲ ਗਿਆ
ਲੱਭਦਾ ਨਾ ਥਿਓਂਦਾ ਹੁਣ ,ਵਿੱਚ ਇਸ਼ਕੇ ਦੀ ਗਾਹਕ਼ੀ ਰਹਿ ਗਿਆ ਏ
ਮੇਰੀ ਹਸਤੀ ਨੂੰ ਸਬ ਸਦਰਾਂ ,ਹੌਲੀ ਹੌਲੀ ਛੱਡ ਗਈਆਂ
ਪੱਲੇ ਮੇਰੇ ਕੁੱਝ ਨਾ ਬਚਿਆ,ਬਸ ਦਰਦ ਹਲਾਕੀ ਰਹਿ ਗਿਆ ਏ

ਹੋਰ ਮੇਰੀ ਜਿੰਦ ਦਾ ,ਕੁੱਝ ਨਾ ਬਾਕੀ ਰਹਿ ਗਿਆ ਏ
ਹਰ ਆਸ ਬੁੱਝ ਗਈ ਏ ,ਬਸ ਹੋਣਾ ਖ਼ਾਕੀ ਰਹਿ ਗਿਆ ਏ ...
"Baaghi"
 
Top