ਜੀ ਬੜਾ ਨੁਕਸਾਨ ਆ

Student of kalgidhar

Prime VIP
Staff member
ਉਖੜੀ ਕੁਹਾੜੀ ਦਾ
ਗੁਆਂਢ ਚ ਵਿਗਾੜੀ ਦਾ
ਵੈਲੀ ਨਾਲ ਆੜੀ ਦਾ
ਪਿਓ ਦੀ ਫੜੀ ਦਾੜ੍ਹੀ ਦਾ
ਸੋਗ ਵਿੱਚ ਤਾੜੀ ਦਾ
ਔਲਾਦ ਕੋਈ ਮਾੜੀ ਦਾ
ਜੀ ਬੜਾ ਨੁਕਸਾਨ ਆ

ਚੜ੍ਹੀ ਹੋਈ ਭੰਗ ਦਾ
ਸੱਪ ਵਾਲੇ ਡੰਗ ਦਾ
ਗਲੀ ਵਿੱਚ ਖੰਘ ਦਾ
ਮੁਲਕਾਂ 'ਚ ਜੰਗ ਦਾ
ਪਰਮਾਣੂ ਬੰਬ ਦਾ
ਦਾਜ ਵਾਲੀ ਮੰਗ ਦਾ
ਆਉਂਦੀ ਜਾਂਦੀ ਠੰਡ ਦਾ
ਜੀ ਬੜਾ ਨੁਕਸਾਨ ਆ

ਖੁਸਰੇ ਨੂੰ ਮੋੜੇ ਦਾ
ਅੰਨ੍ਹੇ ਬੈਲ ਘੋੜੇ ਦਾ
ਛਾਤੀ ਵਿੱਚ ਫੋੜੇ ਦਾ
ਵਾਧੂ ਪੈਸਾ ਰੋੜੇ ਦਾ
ਜੀ ਬੜਾ ਨੁਕਸਾਨ ਆ

ਖੋਟ ਸੁਨਿਆਰ ਦਾ
ਪੁਲਸੀਏ ਯਾਰ ਦਾ
ਨੰਗੀ ਤਲਵਾਰ ਦਾ
ਲੋਟੂ ਸਰਕਾਰ ਦਾ
ਹੋਈ ਗੜੇਮਾਰ ਦਾ
ਜੀ ਬੜਾ ਨੁਕਸਾਨ ਆ

ਕਲਮਾਂ ਦੀ ਮਾਰ ਦਾ
ਵਧੇ ਹੋਏ ਭਾਰ ਦਾ
ਯੁੱਧ ਵਿੱਚ ਹਾਰ ਦਾ
ਬੱਚੇ ਹੱਥ ਅੰਗਿਆਰ ਦਾ
ਬਿਨਾਂ-ਲਾਇਸੰਸ ਹਥਿਆਰ ਦਾ
ਜੀ ਬੜਾ ਨੁਕਸਾਨ ਆ

ਵਿਕੀ ਹੋਈ ਵੋਟ ਦਾ
ਅਮਲੀ ਨੂੰ ਤੋਟ ਦਾ
ਨੀਤ ਵਿੱਚ ਖੋਟ ਦਾ
ਸਿਰ ਵਾਲੀ ਚੋਟ ਦਾ
ਚੋਰਾਂ ਦੀ ਸਪੋਰਟ ਦਾ
ਜੀ ਬੜਾ ਨੁਕਸਾਨ ਆ

ਪੁਲਸ ਦੀ ਕੁੱਟ ਦਾ
ਸ਼ਾਹਾਂ ਵਾਲੀ ਲੁੱਟਦਾ
ਭਾਈਆਂ ਵਿੱਚ ਫੁੱਟ ਦਾ
ਧੀ ਦੀ ਰੱਖੀ ਚੁੱਪ ਦਾ
ਨੀਂਹ ਚ ਉੱਗੇ ਰੁੱਖ ਦਾ
ਜੀ ਬੜਾ ਨੁਕਸਾਨ ਆ

ਬੇ-ਸੁਰਾ ਗਾਉਂਣ ਦਾ
ਅਮਲੀ ਨਹਾਉਂਣ ਦਾ
ਚੁਗਲੀ ਨੂੰ ਲਾਉਂਣ ਦਾ
ਬਹੁਤਾ ਖਾਣ ਸਾਉਂਣ ਦਾ
ਘਰੇ ਕੀੜਿਆਂ ਦੇ ਭੌਣ ਦਾ
ਧੀ ਨੂੰ ਕੁੱਖ ਚ ਮਰਾਉਂਣ ਦਾ
ਸੱਚ ਨੂੰ ਸੁਣਾਉਂਣ ਦਾ
ਜੀ ਬੜਾ ਨੁਕਸਾਨ ਆ

ਲੱਗੀ ਹੋਈ ਸਿਉਂਕ ਦਾ
ਕੁੱਤਾ ਰਾਤੀਂ ਭੌਕ ਦਾ
ਮਹਿੰਗੇ ਰੱਖੇ ਸ਼ੌਕ ਦਾ
ਬਿਨਾ ਬੱਤੀਆ ਦੇ ਚੌਂਕ ਦਾ
ਜੀ ਬੜਾ ...
 
Top