ਕੁੱਝ ਸੱਚੀਆਂ ਗੱਲਾਂ....................

ਹੀਰੇ ਕੋਲੇ ਦੀਆਂ ਖਾਨਾਂ ਚੋਂ ਮਿਲਦੇ ਨੇ
ਕਮਲ ਚਿੱਕੜ ਵਿੱਚ ਹੀ ਖਿਲਦੇ ਨੇ

ਮਾਨ-ਸਰੋਵਰੋਂ ਮੋਤੀ ਚੁੱਗਣਾ ਕਾਵਾਂ ਨੂੰ ਰਾਸ ਨਹੀਂ
ਮਿਸ਼ਰੀ ਪਾ ਕਰੇਲਿਆਂ ਵਿੱਚ ਆਓੁਂਦੀ ਮਿਠਾਸ ਨਹੀਂ

ਬੋਲ ਜੁਬਾਨੋਂ,ਤੀਰ ਕਮਾਨੋਂ ਗਏ ਕਦੇ ਮੁੜਦੇ ਨਾ
ਸ਼ੀਸ਼ੇ ਅਤੇ ਸਿਤਾਰੇ ਟੁੱਟ ਕੇ ਕਦੇ ਵੀ ਜੁੜਦੇ ਨਾ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ

ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ

ਬਾਸਾਂ ਦੇ ਰੁੱਖਾਂ ਨੂੰ ਕਦੇ ਵੀ ਫੁੱਲ ਲਗਦੇ ਨਾ
ਤੇਜ ਹਨੇਰੀ ਦੇ ਵਿੱਚ ਦੀਵੇ ਰਹਿੰਦੇ ਜਗਦੇ ਨਾ

"ਹੈਰੀ" ਮਾਂ ਤੋਂ ਬਿਨਾਂ ਕੋਈ ਵੀ ਹੋਰ ਲਾਡ ਲਡਾਓੁਂਦਾ ਨਹੀਂ
ਮਾਵਾਂ ਠੰਢੀਆਂ ਛਾਂਵਾ ਓੁਏ਼ ਜੱਗ ਝੂਠ ਬੁਲਾਓੁਦਾ ਨਹੀਂ
 

smilly

VIP
Re: ਕੁੱਝ ਸੱਚੀਆਂ ਗੱਲਾਂ...................

superb
"ਹੈਰੀ" ਮਾਂ ਤੋਂ ਬਿਨਾਂ ਕੋਈ ਵੀ ਹੋਰ ਲਾਡ ਲਡਾਓੁਂਦਾ ਨਹੀਂ
ਮਾਵਾਂ ਠੰਢੀਆਂ ਛਾਂਵਾ ਓੁਏ਼ ਜੱਗ ਝੂਠ ਬੁਲਾਓੁਦਾ ਨਹੀਂ
 

*Sippu*

*FrOzEn TeARs*
Re: ਕੁੱਝ ਸੱਚੀਆਂ ਗੱਲਾਂ...................

awwwwwwwsmmmmmm

tfs harry boht gud likheya and so sach :hug
 
Top