ਫਰਿਸ਼ਤੇ

ਫਰਿਸ਼ਤੇ
ਅੱਜ ਸੱਚੇ ਸਾਰੇ ਰਿਸ਼ਤੇ ਹੋ ਗਏ,
ਝੂੱਠੇ ਰੱਬ ਦੇ ਫਰਿਸ਼ਤੇ ਹੋ ਗਏ।
ਠਾਣੀ ਗੱਲ ਨਾ ਸਿਰੇ ਚਾੜਦੇ,
ਹੁੱਣ ਥੱਕੇ ਹਾਰੇ ਨਿਸ਼ਚੇ ਹੋ ਗਏ।

ਜੁਲਮੀ ਸਾਰੇ ਭਗਵਾਨ ਨੇ ਹੋ ਗਏ,
ਛੋਟੀ ਸੋਚ ਲੇਖਕ ਮਹਾਨ ਨੇ ਹੋ ਗਏ।
ਉੱਡਾ ਲੈ ਜਾਣ ਕਿੱਥੇ ਹਨੇਰੀਆ ਚ' ਦਮ,
ਹੁੱਣ ਅੱਗੇ ਖੜੇ ਤੂਫਾਨ ਨੇ ਹੋ ਗਏ।

ਧੀ ਤੇ ਪੁੱਤਰ ਦੋਵੇ ਇਕ ਬਰਾਬਰ,
ਰਲ ਮਿਲ ਕੇ ਕਰੋ ਸੱਭ ਦਾ ਆਦਰ,।
ਫੇਰ ਵੀ ਬਹੁੱਤੇ ਕੁੱਖ ਚ ਮਾਰ ਦੇ,
ਕਰਦੇ ਰੱਬ ਦੀ ਦਾਤ ਦਾ ਅਨਾਦਰ।

ਧਰਮ ਦੇ ਆਗੁੂ ਕੱਟੜਤਾ ਫੈਲਾਉਦੇਂ,
ਅੰਧ-ਵਿਸ਼ਵਾਸ਼ੀ ਸਾਰੇ ਕੱਪੜੇ ਲਾਉਦੇ।
ਬਾਬੇ ਉੱਚ ਪੱਦਵੀ ਤੇ ਬੈਠ ਕੇ,
ਬੀਬੀਆ ਭੈਣਾ ਨਾਲ ਰਾਸ ਰਚਾਉਦੇਂ।

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top