ਹੋਕੇ ਮੇਰਾ,ਮੇਰਾ ਨਾ ਹੋਇਆ...

ਹੋਕੇ ਮੇਰਾ,ਮੇਰਾ ਨਾ ਹੋਇਆ
ਗੁਲਾਬ ਸੀ ਜੇਹੜਾ,ਵੇਹੜੇ ਬੋਇਆ

ਤੇਥੋਂ ਤੇਰਾ,ਖਾਬ਼ ਅਜ਼ੀਜ਼
ਜੇਹੜਾ ਅੱਖੀਆਂ ਨੇਂ,ੳਮਰੀਂ ਢੋਇਆ

ੳਹੀ ਪੁੱਛਦੇ,ਹਾਲ ਮੇਰਾ ਅੱਜ
ਛੱਡ ਗਏ ਸੀ,ਜੇਹੜੇ ਕਹਿਕੇ ਮੋਇਆ

ਰਾਜ਼ ਮੇਰੀ,ਜਿੰਦ ਤੋਂ ਹੁਣ
ਜਾਵੇ ਨਾ,ਕੋਈ ਲਕੋਇਆ

ਕਰਕੇ ਅੱਖੀਆਂ,ਚਾਰ ਜੱਗ ਤੇ
ਰਾਤਾਂ ਨੂੰ,ਏ ਕੇਹੜਾ ਸੋਇਆ

ਤੇਰਾ ਕੋਣ ,ਗਵਾਚਿਆ ਐਥੇ
ਤੂੰ ਕਿਊਂ ਜਾਪੇ,ਮੈਨੂੰ ਰੋਇਆ

ਹੱਸ ਖੇਡ,ਨਾ ਜਿੰਦਗੀ ਬੀਤੇ
ਜਾਣਿਆਂ ੳਦੋਂ,ਜਦੋਂ ਦਿੱਲ ਨੂੰ ਟੋਹਇਆ

ਹੋਕੇ ਮੇਰਾ,ਮੇਰਾ ਨਾ ਹੋਇਆ
ਗੁਲਾਬ ਸੀ ਜੇਹੜਾ,ਵੇਹੜੇ ਬੋਇਆ...

ਮਨੀਸ਼ ਭਾਰਦਵਾਜ"ਬਾਗ਼ੀ"
 
Top