ਵੇਹੜੇ ਦੇ ਵਿੱਚ ਵੜਨ ਨਾ ਦੇਓ...

ਵੇਹੜੇ ਦੇ ਵਿੱਚ ਵੜਨ ਨਾ ਦੇਓ ,ਰੋਕ ਦੇਓ ਤੂਫ਼ਾਨਾਂ ਨੂੰ
ਕਹਿ ਦੇਓ ਆਪਣੇ ਘਰ ਪਰਤਣ,ਮੁੜ ਚੜ੍ਹ ਜਾਣ ਅਸਮਾਨਾਂ ਨੂੰ
ਚੋਰੀ,ਚਕਾਰੀ,ਝੂਠ,ਮੱਕਾਰੀ,ਨਾ ਹਿੱਸੇ ਸਬਨਾਂ ਦੇ ਆਉਂਦੇ ਨੇਂ
ਇਹ ਹੁਨਰ ਤਾਂ ਮਿਲਦੇ ਨੇਂ, ਵਿੱਚ ਵਿਰਸੇ ਸਿਆਸਤਦਾਨਾਂ ਨੂੰ
ਕੰਧਾਂ,ਦਰਵਾਜੇ ਉਡੀਕ ਦੇ,ਛੱਤਾਂ ਰੋਂਦਿਆਂ ਮਾਰ ਧਾਹਾਂ ਨੇਂ
ਪਰਦੇਸੀ ਜਿਨਾਂ ਦੇ ਜੀ ਹੋਏ,ਲਾ ਤੁਰ ਗਏ ਤਾਲੇ ਮਕਾਨਾਂ ਨੂੰ
ਜ਼ੁਲਮ ਨਾਲ ਜੇ ਲੈਣੀ ਟੱਕਰ,ਤਲਵਾਰ ਬਣਨਾ ਪੈਂਦਾ ਏ
ਜੰਗਾਂ ਕਦੇ ਨਾਂ ਜਿੱਤੀਆਂ ਜਾਂਦੀਆਂ,ਹੱਥੀਂ ਲੈ ਮਿਆਨਾਂ ਨੂੰ

ਵੇਹੜੇ ਦੇ ਵਿੱਚ ਵੜਨ ਨਾ ਦੇਓ ,ਰੋਕ ਦੇਓ ਤੂਫ਼ਾਨਾਂ ਨੂੰ
ਕਹਿ ਦੇਓ ਆਪਣੇ ਘਰ ਪਰਤਣ,ਮੁੜ ਚੜ੍ਹ ਜਾਣ ਅਸਮਾਨਾਂ ਨੂੰ ...

ਮਨੀਸ਼ ਭਾਰਦਵਾਜ"ਬਾਗੀ"



 
Top