ਦਰਾਂ ਤੋਂ ਪਰ੍ਹੇ, ਦਰਵਾਜਿਆਂ ਦੇ ਓਹਲੇ..

Mansewak

Member
ਦਰਾਂ ਤੋਂ ਪਰ੍ਹੇ, ਦਰਵਾਜਿਆਂ ਦੇ ਓਹਲੇ..
ਬੈਠੇ ਦਿਲ ਚ' ਸ਼ਿਕਾਇਤਾਂ ਲੈ, ਨਾ ਇੱਕ-ਦੂਜੇ ਨਾਲ ਬੋਲੇ..
ਦਰਾਂ ਤੋਂ ਪਰ੍ਹੇ, ਦਰਵਾਜਿਆਂ ਦੇ ਓਹਲੇ..

ਉਹ ਮੇਰੇ ਨਾਲ ਰੁੱਸਿਆ, ਤੇ ਮਨਾਵੇ ਮੈਨੂੰ..
ਹੁਣ ਨਾ ਲੜੂ ਤੇਰੇ ਨਾਲ, ਅਹਿਸਾਸ ਤੇ ਕਰਾਵੇ ਮੈਨੂੰ..
ਨਿੱਕੀ ਜਿਹੀ ਗੱਲ ਦਾ ਪਹਾੜ ਬਣਾ ਲੈਂਦਾ ਏ..
ਖੁੱਦ ਹੀ ਲੜ, ਖੁੱਦ ਚੁੱਪ ਜਾ ਬਹਿੰਦਾ ਏ..
ਮੈਨੂੰ ਲੱਗਦਾ ਮੈਨੂੰ ਸਾਰੀਆਂ ਗੱਲਾਂ ਨਹੀਂ ਦੱਸਦਾ..
ਹਰ ਵੇਲੇ ਘੁੱਟਿਆ ਜਿਹਾ ਰਹਿੰਦਾ ਏ,ਕਦੇ ਮੇਰੇ ਨਾਲ ਆਪਣੇ ਦਿਲ ਨੂੰ ਤੇ ਖੋਲੇ..
ਦਰਾਂ ਤੋਂ ਪਰ੍ਹੇ, ਦਰਵਾਜਿਆਂ ਦੇ ਓਹਲੇ..
ਬੈਠੇ ਦਿਲ ਚ' ਸ਼ਿਕਾਇਤਾਂ ਲੈ, ਨਾ ਇੱਕ-ਦੂਜੇ ਨਾਲ ਬੋਲੇ..

ਕਦੇ ਏਦਾਾਂ ਦਾ ਤੇ ਨਹੀਂ ਸੀ ਉਹ, ਬੜੇ ਪਿਆਰ ਨਾਲ ਰਹਿੰਦਾ ਸੀ..
ਹਰ ਗੱਲ ਸੁਣਦਾ ਸੀ, ਹਰ ਗੱਲ ਕਹਿੰਦਾ ਸੀ..
ਹੁਣ ਕਦੇ ਕਿਸੇ ਗੱਲ ਦਾ ਜਵਾਬ ਵੀ ਨਹੀਂ ਦਿੰਦਾ..
ਮੈਂ ਗੱਲਾਂ ਕਰਦੀ ਰਹਿੰਦੀ, ਉਹ ਚੁੱਪ ਬੈਠਾ ਰਹਿੰਦਾ..
ਕਿਥੇ ਗੁਆਚ ਗਿਆ ਏ ਉਹ, ਰੱਬਾ, ਕਦੇ ਖੁੱਦ ਨੂੰ ਤੇ ਢੋਲੇ (ਲੱਭੇ)..
ਦਰਾਂ ਤੋਂ ਪਰ੍ਹੇ, ਦਰਵਾਜਿਆਂ ਦੇ ਓਹਲੇ..
ਬੈਠੇ ਦਿਲ ਚ' ਸ਼ਿਕਾਇਤਾਂ ਲੈ, ਨਾ ਇੱਕ-ਦੂਜੇ ਨਾਲ ਬੋਲੇ..

ਹੁਣ ਮੈਨੂੰ ਇੰਝ ਲੱਗਦਾ, ਮੈਂ ਉਹਦੇ ਪਿੱਛੇ ਭੱਜਦੀ ਆ..
ਉਹ ਬੰਦਿਸ਼ਾ ਚੋਂ ਨਿਕਲਣਾ ਚਾਹੁੰਦਾ, ਮੈਂ ਉਹਨੂੰ ਡੱਕਦੀ (ਰੋਕਦੀ) ਆ..
ਹੋ ਸਕਦਾ ਹੁਣ, ਉਹਦੇ ਪਿਆਰ ਦਾ ਦੀਵਾ ਕਿਤੇ ਹੋਰ ਹੀ ਜੱਗਦਾ ਹੋਵੇ..
ਮੇਰੇ ਮੁਕਾਬਲੇ ਕਿਸੇ ਹੋਰ ਦਾ ਪਿਆਰ ਭਾਰਾ ਲੱਗਦਾ ਹੋਵੇ..
ਫਿਰ ਇੰਝ ਕਰੇ 'ਮਾਹਲ', ਕਿਸੇ ਤਰਾਜੂ ਨੂੰ ਲੱਭੇ, ਮੇਰੇ ਪਿਆਰ ਨੂੰ ਤਾਂ ਤੋਲੇ..
ਦਰਾਂ ਤੋਂ ਪਰ੍ਹੇ, ਦਰਵਾਜਿਆਂ ਦੇ ਓਹਲੇ..
ਬੈਠੇ ਦਿਲ ਚ' ਸ਼ਿਕਾਇਤਾਂ ਲੈ, ਨਾ ਇੱਕ-ਦੂਜੇ ਨਾਲ ਬੋਲੇ..

-ਮਾਹਲ-
 
Last edited:
Top