ਗਮਾਂ ਦਾ ਭਰ ਕੇ ਰੂੰਹ...

ਗਮਾਂ ਦਾ ਭਰ ਕੇ ਰੂੰਹ,ਹਿਜਰਾਂ ਦੀ ਲੈ ਰਜਾਈ ਸੌਂ ਜਾ
ਸੁਫਨਿਆਂ ਦਾ ਲਾਕੇ ਸਰਾਹਣਾ,ਕਰ ਜ਼ਖਮਾਂ ਦੀ ਕਮਾਈ ਸੌਂ ਜਾ
ਬਿਰਹਾ ਨੂੰ ਲਾਕੇ ਸੀਨੇ,ਕਿਉਂ ਰੋਨਾਂ ਨਾ ਬਣ ਸ਼ੁਦਾਈ ਸੌਂ ਜਾ
ਫੱਟ ਦਿੱਤੇ ਜਿਹੜੇ ਇਸ਼ਕੇ ਨੇ,ਮੰਨ ਖੁਦਾ ਦੀ ਖੁਦਾਈ ਸੌਂ ਜਾ
ਨਾ ਚੇਤੇ ਕਰ ਬੇਕਦਰਾਂ ਨੂੰ,ਦਰਦਾਂ ਦੀ ਲੈ ਕੋਈ ਦਵਾਈ ਸੌਂ ਜਾ
ਤੇਰੇ ਪੱਲੇ ਬਚਿਆ ਕੁਝ ਵੀ ਨਹੀਂ,ਕਿਉਂ ਜਾਨਾਂ ਜਿੰਦ ਗਵਾਈ ਸੌਂ ਜਾ

ਗਮਾਂ ਦਾ ਭਰ ਕੇ ਰੂੰਹ,ਹਿਜਰਾਂ ਦੀ ਲੈ ਰਜਾਈ ਸੌਂ ਜਾ
ਸੁਫਨਿਆਂ ਦਾ ਲਾਕੇ ਸਰਾਹਣਾ,ਕਰ ਜ਼ਖਮਾਂ ਦੀ ਕਮਾਈ ਸੌਂ ਜਾ...


ਮਨੀਸ਼ ਭਾਰਦਵਾਜ "ਬਾਗੀ"

 
Top