ਜਦੋਂ ਸੱਸ-ਨੂੰਹ ਦੇ ਰਿਸ਼ਤੇ ਵਿਚ ਆਉਣ ਲੱਗੇ ਦਰਾੜ

1935386__13-1.jpg

* ਸੱਸ-ਨੂੰਹ ਨੂੰ ਮਾਂ-ਧੀ ਵਾਂਗ ਰਹਿਣਾ ਚਾਹੀਦਾ ਹੈ। * ਦੋਵਾਂ ਨੂੰ ਇਕ-ਦੂਜੀ ਦੀ ਗੱਲ ਸਮਝਣੀ ਚਾਹੀਦੀ ਹੈ। * ਦੋਵਾਂ ਨੂੰ ਇਕ-ਦੂਜੀ ਦੀ ਚੁਗਲੀ ਤੋਂ ਬਚਣਾ ਚਾਹੀਦਾ ਹੈ। * ਨੂੰਹ ਨੂੰ ਕਦੇ ਵੀ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ, ਜਿਸ ਨਾਲ ਸੱਸ ਦੇ ਦਿਲ ਨੂੰ ਸੱਟ ਪਹੁੰਚੇ।
* ਸੱਸ ਨੂੰ ਬਿਨਾਂ ਕਾਰਨ ਨੂੰਹ ਨੂੰ ਝਿੜਕਣਾ ਨਹੀਂ ਚਾਹੀਦਾ। * ਦੋਵਾਂ ਨੂੰ ਬੁਰੀ ਸੰਗਤ ਤੋਂ ਬਚਣਾ ਚਾਹੀਦਾ ਹੈ। * ਘਰ ਵਿਚ ਕੋਈ ਵੀ ਵਿਸ਼ੇਸ਼ ਕੰਮ ਕਰਨ ਤੋਂ ਪਹਿਲਾਂ ਆਪਸ ਵਿਚ ਸਲਾਹ ਕਰ ਲੈਣੀ ਚਾਹੀਦੀ ਹੈ। * ਜਦੋਂ ਘਰ ਵਿਚ ਸੱਸ ਜਾਂ ਨੂੰਹ ਦਾ ਕੋਈ ਰਿਸ਼ਤੇਦਾਰ ਆਉਂਦਾ ਹੈ ਤਾਂ ਦੋਵਾਂ ਨੂੰ ਮਿਲ ਕੇ ਖਾਤਰਦਾਰੀ ਕਰਨੀ ਚਾਹੀਦੀ ਹੈ। * ਕਦੇ ਨੂੰਹ ਜਾਂ ਸੱਸ ਨੂੰ ਕਿਤੇ ਬਾਹਰ ਜਾਣਾ ਪਵੇ ਤਾਂ ਇਕ-ਦੂਜੀ ਦੀ ਕਮੀ ਮਹਿਸੂਸ ਹੋਣੀ ਚਾਹੀਦੀ ਹੈ। * ਦੋਵੇਂ ਸਹਿਣਸ਼ੀਲ ਬਣ ਕੇ ਝਗੜਿਆਂ ਨੂੰ ਖ਼ਤਮ ਕਰ ਸਕਦੀਆਂ ਹਨ।
 
Top