ਪੌੜੀ ਚੜ੍ਹਨ ਦੇ ਸਿਹਤ ਲਈ ਲਾਭ

1935375__15-1.jpg
ਪੌੜੀ ਰਾਹੀਂ ਵਿਅਕਤੀ ਇਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੱਕ ਆਉਂਦਾ-ਜਾਂਦਾ ਹੈ। ਆਧੁਨਿਕਤਾ ਅਤੇ ਵਿਗਿਆਨ ਨੇ ਮਿਲ ਕੇ ਇਸ ਪੌੜੀ ਨੂੰ ਮਸ਼ੀਨੀ ਰੂਪ ਦੇ ਕੇ ਸਵੈਚਾਲਿਤ ਕਰ ਦਿੱਤਾ ਹੈ। ਲਿਫਟ, ਐਲੀਵੇਟਰ ਆਦਿ ਅਜਿਹੇ ਸਾਧਨ ਹਨ, ਜਿਨ੍ਹਾਂ ਨਾਲ ਵਿਅਕਤੀ ਬਿਨਾਂ ਕਸਰਤ ਕੀਤੇ ਕੁਝ ਪਲਾਂ ਵਿਚ ਆਪਣੀ ਮੰਜ਼ਿਲ ਜਾਂ ਮੁਕਾਮ ਤੱਕ ਪਹੁੰਚ ਜਾਂਦਾ ਹੈ।
ਪੌੜੀ ਦੇ ਨਵੀਨ ਰੂਪ ਨੂੰ ਸਾਰੇ ਮਹੱਤਵ ਦਿੰਦੇ ਹਨ, ਵਰਤਦੇ ਹਨ ਜਦੋਂ ਪੌਡਾ-ਪੌਡਾ ਤੈਅ ਕੀਤੇ ਜਾਣ ਵਾਲੀ ਪੌੜੀ ਹਮੇਸ਼ਾ ਖਾਲੀ ਰਹਿੰਦੀ ਹੈ। ਪ੍ਰਾਚੀਨ ਪੌੜੀ ਦਾ ਸਵਰੂਪ, ਨਵੀਨ ਰੂਪ ਦੇ ਸਾਹਮਣੇ ਬਦਲ ਲਈ ਮੌਜੂਦ ਰਹਿੰਦਾ ਹੈ।
ਬੜੇ ਕੰਮ ਦੀ ਹੈ ਪੌੜੀ : ਪੌਡਾ-ਪੌਡਾ ਤੈਅ ਕੀਤੀ ਜਾਣ ਵਾਲੀ ਪੌੜੀ ਆਪਣੇ ਪ੍ਰਾਚੀਨ ਰੂਪ ਵਿਚ ਬੜੀ ਲਾਭਦਾਇਕ ਹੈ। ਇਸ ਦਾ ਅਨੇਕਾਂ ਕਸਰਤ ਮਾਧਿਅਮ ਜਿਮ, ਸਾਈਕਲਿੰਗ, ਰੇਸਿੰਗ, ਪੈਦਲ ਚੱਲਣਾ, ਤੈਰਨਾ, ਯੋਗਾ ਕਰਨਾ ਆਦਿ ਵਾਂਗ ਮਹੱਤਵ ਹੈ। ਉਨ੍ਹਾਂ ਦੇ ਬਰਾਬਰ ਇਸ ਨਾਲ ਵੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇ ਤੁਸੀਂ ਸਮਰੱਥ ਹੋ ਅਤੇ ਨੇੜੇ ਪੌੜੀ ਹੈ ਤਾਂ ਉਸ ਦੀ ਵਰਤੋਂ ਜ਼ਰੂਰ ਕਰੋ ਅਤੇ ਸਿਹਤ ਬਣਾਓ।
ਪੌੜੀ ਚੜ੍ਹਨ ਨਾਲ ਸਿਹਤ 'ਤੇ ਪ੍ਰਭਾਵ : ਪਹਿਲਾਂ-ਪਹਿਲਾਂ ਕੁਝ ਪੌੜੀਆਂ ਚੜ੍ਹਨਾ, ਉਤਰਨਾ ਸ਼ੁਰੂ ਕਰੋ। ਪਹਿਲਾਂ ਰੇਲਿੰਗ ਨੂੰ ਫੜ ਕੇ ਚੜ੍ਹੋ-ਉਤਰੋ, ਫਿਰ ਇਸ ਨੂੰ ਫੜੇ ਬਿਨਾਂ ਅਜਿਹਾ ਕਰੋ। ਹਰ ਰੋਜ਼ ਪੌੜੀਆਂ ਦੀ ਗਿਣਤੀ ਅਤੇ ਚੜ੍ਹਨ-ਉਤਰਨ ਦੀ ਗਤੀ ਵਧਾਉਂਦੇ ਜਾਓ। ਜੇ ਸਰੀਰ ਵਿਚ ਕਿਤੇ ਵੀ ਇਸ ਨਾਲ ਦਰਦ ਨਹੀਂ ਹੁੰਦੀ, ਪਸੀਨਾ-ਪਸੀਨਾ ਨਹੀਂ ਹੋ ਰਹੇ ਹੋ, ਸਾਹ ਲੈਣ ਵਿਚ ਮੁਸ਼ਕਿਲ ਨਹੀਂ ਹੈ ਤਾਂ ਤੈਅ ਕੀਤੀ ਜਾਣ ਵਾਲੀ ਪੌੜੀਆਂ ਦੀ ਗਿਣਤੀ ਅਤੇ ਗਤੀ ਆਪਣੀ ਸ਼ਕਤੀ ਦੇ ਅਨੁਸਾਰ ਕਰ ਸਕਦੇ ਹੋ।
ਸ਼ੁਰੂ ਵਿਚ ਇਸ ਨਾਲ ਪੰਜੇ, ਅੱਡੀ, ਪੈਰ, ਪਿੰਡਲੀ, ਜਾਂਘ, ਭੁਜਾ, ਫੇਫੜੇ, ਸਾਹ ਨਲੀ ਆਦਿ ਮਜ਼ਬੂਤ ਹੋਣਗੇ, ਇਨ੍ਹਾਂ ਵਿਚ ਤਾਕਤ ਆਵੇਗੀ, ਇਨ੍ਹਾਂ ਦੀ ਸ਼ਕਤੀ ਵਧੇਗੀ, ਪੈਰ ਸੁਡੌਲ ਹੋਣਗੇ, ਸਰੀਰ ਸ਼ਕਤੀਸ਼ਾਲੀ ਹੋਵੇਗਾ। ਦਿਲ, ਦਿਮਾਗ, ਕੋਸ਼ਿਕਾਵਾਂ, ਨਸ-ਨਾੜੀਆਂ, ਮਾਸਪੇਸ਼ੀਆਂ, ਪਾਚਣ ਸ਼ਕਤੀ ਸਭ ਵਿਚ ਸੁਧਾਰ ਦਿਸੇਗਾ।
ਖਾਧਾ ਗਿਆ ਭੋਜਨ ਸਰੀਰ ਦੇ ਕੰਮ ਆਵੇਗਾ। ਖੂਨ ਦਬਾਅ, ਸ਼ੂਗਰ, ਕੋਲੈਸਟ੍ਰੋਲ ਕਾਬੂ ਹੋਵੇਗਾ। ਮੋਟਾਪਾ, ਭਾਰ ਘੱਟ ਹੋਵੇਗਾ। ਸਰੀਰ ਹਲਕਾ ਲੱਗੇਗਾ। ਵਾਧੂ ਮਾਤਰਾ ਵਿਚ ਜੋ ਊਰਜਾ, ਚਰਬੀ, ਮੋਟਾਪਾ, ਭਾਰ ਹੈ, ਉਹ ਘੱਟ ਹੋ ਜਾਵੇਗਾ। ਦਿਲ, ਫੇਫੜੇ, ਪਾਚਣ ਸ਼ਕਤੀ, ਹੱਡੀਆਂ, ਮਾਸਪੇਸ਼ੀਆਂ ਸਭ ਹੌਲੀ-ਹੌਲੀ ਮਜ਼ਬੂਤ ਹੋ ਜਾਣਗੀਆਂ। ਖੂਨ ਦਾ ਦਬਾਅ, ਸ਼ੂਗਰ, ਮੋਟਾਪਾ, ਭਾਰ, ਕੋਲੈਸਟ੍ਰੋਲ ਸਭ ਕਾਬੂ ਵਿਚ ਆ ਜਾਵੇਗਾ।
ਸਾਵਧਾਨੀਆਂ : ਬਿਮਾਰ ਅਤੇ ਕਮਜ਼ੋਰ ਵਿਅਕਤੀ ਰੇਲਿੰਗ ਫੜ ਕੇ ਪੌੜੀਆਂ ਚੜ੍ਹਨ-ਉਤਰਨ। ਗਤੀ ਬਹੁਤ ਹੌਲੀ ਰੱਖਣ। ਸਮਰੱਥਾ ਮੁਤਾਬਿਕ ਹੀ ਪੌੜੀਆਂ ਦੀ ਗਿਣਤੀ ਅਤੇ ਗਤੀ ਵਧਾਉਣ। ਜੇ ਦਰਦ ਹੋ ਰਿਹਾ ਹੋਵੇ, ਪਸੀਨਾ ਆ ਰਿਹਾ ਹੋਵੇ, ਸਾਹ ਲੈਣ ਵਿਚ ਪ੍ਰੇਸ਼ਾਨੀ ਹੋ ਰਹੀ ਹੋਵੇ ਤਾਂ ਰੁਕ ਜਾਓ, ਆਰਾਮ ਕਰੋ। ਡਾਕਟਰ ਤੋਂ ਸਲਾਹ ਲਓ। ਖਾਲੀ ਪੇਟ ਅਜਿਹਾ ਜ਼ਿਆਦਾ ਨਾ ਕਰੋ। ਹੱਡੀ ਅਤੇ ਦਿਲ ਦੇ ਰੋਗੀ ਡਾਕਟਰ ਦੇ ਅਨੁਸਾਰ ਪੌੜੀ ਦੀ ਵਰਤੋਂ ਕਰਨ।
ਚੰਗੀ ਸਿਹਤ ਵੱਲ ਕਦਮ ਵਧਾਓ, ਪੌੜੀ ਚੜ੍ਹੋ, ਤਣਾਅ ਥੋੜ੍ਹਾ ਘੱਟ ਕਰੋ। ਪੌੜੀ ਬਿਨਾਂ ਕੁਝ ਖਰਚ ਕੀਤੇ ਵਧੀਆ ਕਸਰਤ ਦਾ ਸਾਧਨ ਹੈ, ਲਾਭ ਲਓ। ਇਹ ਸਫਲਤਾ ਅਤੇ ਸਿਹਤ ਦੀ ਪੌੜੀ ਵੀ ਹੈ।
 
Top