Mandipgill
Member
ਕਦੇ ਕੌੜੇ ਤੇ ਕਦੇ ਮਿਠੇ ਪਲਾਂ ਨਾਲ ਮਿਲਾਉਂਦੀ ਹੈ ਜ਼ਿੰਦਗੀ ,
ਆਪਣੇ ਤੇ ਆਪਣਿਆਂ ਲਈ ਜੀਣਾ ਸਿਖਾਉਦੀ ਹੈ ਜ਼ਿੰਦਗੀ ।
ਡਿੱਗਦੀ ਹੈ , ਉੱਠਦੀ ਹੈ , ਪੈਰਾਂ ਤੇ ਖੜਾਉਦੀ ਹੈ ਜ਼ਿੰਦਗੀ ,
ਨਿੱਤ ਨਵੇਂ-ਨਵੇਂ ਸਬਕ ਜ਼ਿੰਦਗੀ ਦੇ ਪੜ੍ਹਾਉਦੀ ਹੈ ਜ਼ਿੰਦਗੀ ।
ਗ਼ਮਾਂ ਵਿਚ ਰੋਵੇ ਤੇ ਪੀੜ ਹਿਜ਼ਰ ਦੀ ਹਢਾਂਉਦੀ ਹੈ ਜ਼ਿੰਦਗੀ ,
ਖੁਸ਼ੀਆਂ ਵਿੱਚ ਗੀਤ ਪਿਆਰ ਦੇ ਵੀ ਗਾਉਂਦੀ ਹੈ ਜ਼ਿੰਦਗੀ ।
ਹੋਵੇ ਦ੍ਰਿੜ ਵਿਸ਼ਵਾਸ ਤੇ ਕੁੱਝ ਕਰ - ਗੁਜਰਨ ਦਾ ਜਜ਼ਬਾ ,
ਫਿਰ ਤਾਂ ਪਹਾੜਾਂ ਨਾਲ ਵੀ ਜਾ ਟਕਰਾਉਦੀ ਹੈ ਜ਼ਿੰਦਗੀ ।
ਹੋਵੇ ਸ਼ਬਰ ਸੰਤੋਖ ਤੇ ਦਸਾਂ ਨਹੂੰਆਂ ਦੀ ਸੁੱਚੀ ਕਿਰਤ ਜਿਥੇ ,
ਉਸ ਵਿਹੜੇ ਵਿੱਚ ਪਲ –ਪਲ ਮੁਸਕਰਾਉਦੀ ਹੈ ਜ਼ਿੰਦਗੀ ।
ਆਪਣੇ ਵੀ ਕਈ ਇੱਥੇ ਗ਼ੈਰਾਂ ਤੋਂ ਵੀ ਵੱਧ ਕੇ ਬਣ ਜਾਂਦੇ ਨੇ ,
ਗ਼ੈਰਾਂ ਵੀ ਨੂੰ ਕਈ ਵਾਰ ਆਪਣਾ ਬਣਾਉਂਦੀ ਹੈ ਜ਼ਿੰਦਗੀ ।
ਮਨਦੀਪ ਜ਼ਿੰਦਗੀ ਨੂੰ ਸਮਝਣ ਵਾਲੇ ਪੀਰ ਪੈਗੰਬਰ ਬਣਦੇ ਨੇ ,
ਨਿੱਤ ਹੀ ਨਵੀਂ ਬੁਝਾਰਤ ਮਨੁੱਖ ਅੱਗੇ ਪਾਉਂਦੀ ਹੈ ਜ਼ਿੰਦਗੀ ।