ਨਹੀਂ ਕਹਿੰਦੀ

ਨਹੀਂ ਕਹਿੰਦੀ ਮੈਂ ਤੈਨੂੰ ਮੇਰੇ ਕੋਲ ਆ ਜਾਇਆ ਕਰ ,

ਨਹੀਂ ਕਹਿੰਦੀ ਕੋਈ ਬਾਤਾਂ ਪਾਇਆ ਕਰ,

ਨਾਂ ਹੀ ਕਹੂੰਗੀ ਕਦੇ ਕੋਈ ਹੱਕ ਜਤਾਇਆ ਕਰ ,

ਨਹੀ ਕਹਿੰਦੀ ਕੋਈ ਜਿੰਮੇਵਾਰੀ ਨਿਭਾਇਆ ਕਰ ,

ਨਾਂ ਹੀ ਕਹੂੰਗੀ ਕੋਲੋ ਦੀ ਲੰਘ ਜਾਇਆ ਕਰ,

ਥੋੜ੍ਹਾ ਜਿਹਾ ਪਿਆਰ ਤੇ ਮੈਂ ਵੀ ਕੀਤਾ------

ਬੱਸ ਅੱਖਾਂ ਚੁੱਕ ਕੇ ਤੇ ਦਿਖਾਇਆ ਕਰ ।

। ਕਮਿੰਦਰ ਵੜੈਚ ਬੱਲ ।
☺????☺????
 
Top