ਮੇਰਾ ਹਰ ਦਿਨ ਤਨਹਾ ਤੇ ਸ਼ਾਮ ...............

ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ।


ਕਦੇ ਪੁੱਛ ਗਿੱਛ ਨਹੀਂ ਸੀ ਮੇਰੀ,
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ।


ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ,
ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ।


ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ।

ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ,
ਦੱਸਿਆਂ ਮੁਹੱਬਤ ਬਦਨਾਮ ਹੁੰਦੀ ***ਏ
 

smilly

VIP
Re: ਮੇਰਾ ਹਰ ਦਿਨ ਤਨਹਾ ਤੇ ਸ਼ਾਮ ............

bahot vadiyaa dear
 
Re: ਮੇਰਾ ਹਰ ਦਿਨ ਤਨਹਾ ਤੇ ਸ਼ਾਮ ............

bery bery nice...............
 
Top