ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ

BaBBu

Prime VIP
ਜਿਥੇ ਸਕੂਲ ਜਾਣ ਦੀ ਉਮਰ ਰੋੜੀ ਕੁੱਟਦੀ ਹੋਵੇ
ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ।

ਮੈ ਉਸ ਦੇਸ਼ ਦਾ ਵਾਸੀ ਹਾਂ
ਜਿਥੇ ਫਿਕਰਾਂ ਨੇ ਖਾ ਲਈ ਨੀਂਦ , ਗੁੜੀ ਨੀਂਦ ਕੋਈ ਸੋ ਨਹੀਂ ਸਕਦਾ ।

ਧਰਮਾਂ ਦੇ ਨਾਮ ਤੇ ਸਾਨੂੰ ਵੰਡਿਆ ਜਾਂਦਾ
ਸਿੱਖ ਹਿੰਦੂ ਮੁਸਲਿਮ ਇਸਾਈ ਨੂੰ, ਇਕ ਮਾਲਾ ਚ ਕੋਈ ਪਰੋ ਨਹੀਂ ਸਕਦਾ ।

ਝੂਠਾ ਦਰਦ ਜਿਤਾਉਣ ਦੇਸ਼ ਦੇ ਮੁੱਖ ਮੰਤਰੀ ।
ਸ਼ਹੀਦਾ ਲਈ ਕੋਈ ਅੰਦਰੋਂ ਰੋ ਨਹੀਂ ਸਕਦਾ ।

ਮੇਰੇ ਦੇਸ਼ ਦੇ ਅੰਨਦਾਤੇ ਨੂੰ ਛਾਂ ਹੁੰਦੀ ਨਾ ਨਸੀਬ
ਲਾਲ ਬੱਤੀਆਂ ਵਾਲੇ ਬਾਬਿਆਂ ਦੇ , ਪਸੀਨਾ ਚੋ ਨਹੀਂ ਸਕਦਾ ।

15 ਅਗਸਤ ਦੀ ਅਜ਼ਾਦੀ ਤੈਨੂੰ ਮੁਬਾਰਕ ਦਿੱਲੀ ਏ
ਵੰਡਿਆ ਹੋਇਆ ਪੰਜਾਬ ਅਜ਼ਾਦ ਹੋ ਨਹੀਂ ਸਕਦਾ ।

ਜਿਥੇ ਸਕੂਲ ਜਾਣ ਦੀ ਉਮਰ ਰੋੜੀ ਕੁਟਦੀ ਹੋਵੇ
ਉਹ ਦੇਸ਼ ਅਜ਼ਾਦ ਹੋ ਨਹੀਂ ਸਕਦਾ
 
Top