ਅੱਜ ਸਵੇਰੇ ਕਮਲ਼ੀ ਦਾ ਫੋਨ ਆਇਆ ਤੇ ਕਹਿਦੀ

Student of kalgidhar

Prime VIP
Staff member
#10526
ਅੱਜ ਸਵੇਰੇ ਕਮਲ਼ੀ ਦਾ ਫੋਨ ਆਇਆ ਤੇ ਕਹਿਦੀ

ਮੇਰੀਆ ਸਹੇਲ਼ੀਆ ਅਜ ਫਿਲਮ ਦੇਖਣ ਜਾ ਰਹੀਆਂ ਤੇ ਆਪਾ ਵੀ ਜਾਵਾਗੇ।

ਮੈ ਮਨਾ ਕੀਤਾ ਪਰ ਉਹ ਨਾ.......?
.
.
.
ਮੰਨੀ..
.
ਜਦੋ ਸਿਨਮਾ ਘਰ ਪਹੁੰਚੇ ਤੇ ਮੈਂ ਟਿਕਟ ਲੈਣ
ਗਿਆ ਤਾਂ 100 ਰੂਪੈ ਟਿਕਟ
ਸੀ ਤੇ ਮੇਰੇ ਕੋਲ 150 ਰੂਪੈ ਸਨ,..
..
ਜਦ ਉਸਨੂੰ ਪਤਾ ਲੱਗਾ ਤਾ ਉਸਨੇ ਰੂਪੈ ਦਿਤੇ
ਪਰ ਮੈ ਸਿਨਮੇ ਤੋ ਬਾਹਰ ਆ ਗਿਆ ਤੇ ਉਹ ਵੀ ਆ ਗਈ
ਕਹਿਦੀ ਮੈ ਫਿਲਮ ਨਈ ਵੇਖਣੀ ਮੇਰਾ ਦਿਲ ਨੀ ਕਰਦਾ..
.
ਫਿਰ ਅਸੀ ਬਜਾਰ ਚਲੇ ਗਏ ਖਰੀਦਨ ਨੂੰ ਮੇਰੇ ਕੋਲ
ਪੈਸੇ ਨਈ ਸਨ ਤੇ ਉਹ ਨੇ
ਵੀ ਕੁਝ ਨਾ ਲਿਆ..
.
ਮੈਨੂੰ ਬਹੁਤ ਭੁੱਖ ਲੱਗੀ ਸੀ ਤੇ ਅਸੀ ਖਾਣਾ ਖਾਧਾ ਤੇ
ਉਸਨੇ ਮੱਲੋਮੱਲੀ ਪੈਸੇ ਦੇ
ਦਿੱਤੇ..
.
ਜਦੋ ਅਸੀ ਅੱਡੇ ਚ ਪਹੰਚੇ ਤਾਂ ਉਹ ਦੀਆ ਸਹੇਲ਼ੀਆ ਕੱਪੜਿਆ
ਦੇ ਭਰੇ ਬੈਗ ਨਾਲ ਖੁਸ਼ ਸਨ ਅਤੇ ਫਿਲਮ ਬਾਰੇ ਗੱਲਾਂ ਕਰ ਰਹੀਆ ਸਨ।..
.
ਸਾਨੂੰ ਖਾਲ਼ੀ ਹੱਥ ਵੇਖ ਕੇ ਉਹਨਾ ਨੇ ਸਾਨੂੰ ਮਖੌਲ ਕੀਤੀ
ਪਰ ਕਮਲੀ ਮੇਰੇ
ਨਾਲ ਲੜਨ ਦੀ ਬਜਾਏ ਉਨਾ ਨਾਲ ਲੜ ਪਈ..
.
ਮੇਰਾ ਵੀ ਦਿਲ ਉਸਨੂੰ ਕੁਝ ਗਿਫਟ ਦੇਣ ਨੂੰ ਕੀਤਾ ਤੇ
ਮੈ ਆਪਣੇ ਸਾਰੇ ਪੈਸਿਆ
ਦਾ ਇਕ ਬਾਂਦਰ ਜਿਹਾ(Teddy) ਲੈ ਆਇਆ ਤੇ
ਉਸਨੂੰ ਦੇ ਦਿੱਤਾ..
.
ਉਸਨੇ ਵੀ ਮੈਨੂੰ ਇਕ ਕਾਗਜ ਦਾ ਪੇਜ ਦਿਤਾ ਤੇ ਬਾਅਦ
ਵਿੱਚ ਖੋਲਨ ਨੂੰ ਕਿਹਾ ਉਨਾ ਦੀ ਬੱਸ ਚਲੀ ਗਈ..
.
ਮੇਰੇ ਕੋਲ ਕਿਰਾਇਆ ਨਾ ਹੋਣ ਕਰਕੇ ਮੈ ਪੈਦਲ
ਪਿੰਡ ਦੇ ਰਾਹ ਪੈ ਗਿਆ..
.

ਮੈ ਸੋਚ ਰਿਹਾ ਸੀ ਅਜ ਮੈ ਉਸਦੀ ਬੇਇਜਤੀ ਕਰਵਾਤੀ।
ਦਿਲ ਨੂੰ ਆਪਣੇ
ਆਪ ਤੇ ਬਹੁਤ ਗੁੱਸਾ ਸੀ..
.
ਫਿਰ ਸੁੰਨੇ ਜਿਹੇ ਰਾਹ ਉਹਦਾ ਦਿਤਾ
ਪੇਜ ਖੋਲਿਆ ਤਾ ਪੰਜ ਪੰਜ ਸੌ ਦੇ ਚਾਰ
ਨੋਟ ਹੇਠਾਂ ਡਿਗ ਗਏ ਤੇ ਪੇਜ ਤੇ ਲਿਖਿਆ ਸੀ ''
..
ਮੈਨੂੰ ਅਜ ਤੈਨੂੰ ਵੇਖ ਕੇ ਬਹੁਤ ਖੁਸੀ ਹੋਈ। ਖੁਸ਼ੀਆਂ
ਪੈਸਿਆ ਨਾਲ ਨਈ ਖਰੀਦੀਆ ਜਾ ਸਕਦੀਆ। ਇਹ ਪੈਸੇ..
.
ਤੈਨੂੰ ਤਾ ਦਿੱਤੇ ਆ ਕੇ ਤੈਨੂੰ ਸਾਇਦ ਲੋੜ ਹੋਵੇ। ਜੋ ਤੇਰਾ
ਆ ਉਹ ਮੇਰਾ ਆ ।
..
Always Respect Girls ..,
Coz hr kudi paise nu pyaar nii krdiii ..,,
 
Top