ਜ਼ਿੰਦਗੀ ਨੂੰ ਜਿਉਣ ਦੀ ਲੜਾਈ

Student of kalgidhar

Prime VIP
Staff member
(ਜ਼ਿੰਦਗੀ ਨੂੰ ਜਿਉਣ ਦੀ ਲੜਾਈ)

ਸੂਝਵਾਨ ਦੋਸਤੋ ਮੱਦਦ ਲਈ ਅੱਗੇ ਆਉ। ਅਸੀਂ ਤੁਹਾਨੂੰ ਇਕ ਗੁਜ਼ਾਰਿਸ਼ ਕਰ ਰਹੇ ਹਾਂ, ਕਿਰਪਾ ਕਰਕੇ ਇਸ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ। ਸਾਡੀ ਇਕ ਦੋਸਤ (ਕਲਾਸਮੇਟ) ਸੁਖਜੀਤ ਕੌਰ ਪਿੰਡ ਚੌਦਾਂ (ਸੰਗਰੂਰ) ਤੋਂ ਹੈ। ਸੁਖਜੀਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਐਮ. ਏ ਦੀ ਵਿਦਿਆਰਥਣ ਹੈ। ਸੁਖਜੀਤ ਨੂੰ ਪਿਛਲੇ 15-20 ਦਿਨ ਪਹਿਲਾਂ ਇਕ ਭਿਆਨਕ ਬਿਮਾਰੀ ਚਿਕਨਪੌਕਸ (ਮਾਤਾ) ਨੇ ਬੁਰੇ ਤਰੀਕੇ ਨਾਲ ਆਪਣੀ ਲਪੇਟ ‘ਚ ਲੈ ਲਿਆ ਹੈ। ਇਸ ਬਿਮਾਰੀ ਤੋਂ ਰਾਹਤ ਪਾਉਣ ਲਈ ਸੁਖਜੀਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਜ਼ੇਰੇ-ਇਲਾਜ ਅਧੀਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਨਾਲ ਜੂਝ ਰਹੀ ਹੈ। ਸੁਖਜੀਤ ਦੇ ਪਰਿਵਾਰਕ ਮੈਂਬਰ ਆਪਣੀ ਸੀਮਤ ਆਰਥਿਕ ਸਮਰੱਥਾ ਮੁਤਾਬਕ ਉਸਦੇ ਇਲਾਜ ਲਈ ਪੂਰਨ ਕੋਸ਼ਿਸ਼ ਕਰ ਚੁੱਕੇ ਹਨ ਪਰੰਤੂ ਘਰ ਵਿਚ ਅੱਤ ਦੀ ਗ਼ਰੀਬੀ ਤੇ ਡਾਕਟਰਾਂ ਵੱਲੋਂ ਕੀਤੀ ਗਈ ਅਗਲੇਰੇ ਇਲਾਜ ਲਈ ਪੈਸਿਆਂ ਦੀ ਮੰਗ ਨੂੰ ਤਾਰਨ ਲਈ ਪਰਿਵਾਰ ਅਸਮਰੱਥ ਹੈ। ਇਸ ਹਾਲਤ ਕਾਰਨ ਸੁਖਜੀਤ ਦੂਹਰਾ ਸੰਤਾਪ ਹੰਢਾ ਰਹੀ ਹੈ, ਇਕ ਭਿਆਨਕ ਬਿਮਾਰੀ ਤੇ ਦੂਸਰਾ ਘਰ ਦੀ ਪੇਤਲੀ ਹੋ ਚੁੱਕੀ ਹਾਲਤ। ਸੁਖਜੀਤ ਇਸ ਬਿਮਾਰੀ ਦੀ ਲਪੇਟ ਕਾਰਨ ਆਪਣਾ ਐੱਮ.ਏ ਦਾ ਆਖਰੀ ਇਮਤਿਹਾਨ ਵੀ ਨਹੀਂ ਦੇ ਸਕੀ। ਦੂਜਾ ਸੁਖਜੀਤ ਦੇ ਪਿਤਾ ਜੀ ਵੀ ਉਸਦੇ ਬਚਪਨ ਵਿਚ ਹੀ ਉਹਨਾਂ ਨੂੰ ਸਦੀਵੀਂ ਵਿਛੋੜਾ ਦੇ ਕੇ ਅਲਵਿਦਾ ਕਹਿ ਗਏ ਸਨ। ਇਸ ਸਭ ਦੇ ਕਾਰਨ ਉਹ ਢੇਰੀ ਢਾਹੀਂ ਬੈਠੀ ਹੈ।
ਸੁਖਜੀਤ ਦੀ ਮਾਤਾ ਤੇ ਪਰਿਵਾਰ ਨੂੰ ਪਾਲਣ ਦੀ ਸਾਰੀ ਜ਼ਿੰਮੇਵਾਰੀ ਹੈ। ਘਰ ਵਿਚ ਰੁਜ਼ਗਾਰ ਦਾ ਕੋਈ ਸਾਧਨ ਨਾ ਹੋਣ ਦੇ ਕਾਰਨ ਇਸ ਨੇ ਖੁਦ ਪਰਿਵਾਰ ਨਾਲ ਮਿਲਕੇ ਖੇਤ ਮਜ਼ਦੂਰੀ ਦਾ ਕੰਮ ਪੜ੍ਹਾਈ ਦੇ ਨਾਲ-ਨਾਲ ਤੋਰੀ ਰੱਖਿਆ। ਇਸ ਲਈ ਉਸਦੀ ਕੰਮਕਾਰ ਅਤੇ ਪੜ੍ਹਾਈ ਵਿਚ ਰੁਚੀ ਸਦਕਾ ਘਰਦਿਆਂ ਨੇ ਉਸ ਉੱਤੇ ਆਸਾ ਲਾਈਆਂ ਕਿ ਸੁਖਜੀਤ ਉਨ੍ਹਾਂ ਦੀ ਜ਼ਿੰਦਗੀ ਦੇ ਬੁੱਝ ਰਹੇ ਚਿਰਾਗ ਵਿਚ ਤੇਲ ਪਾ ਕੇ ਜ਼ਿੰਦਗੀ ਨੂੰ ਰੋਸ਼ਨ ਕਰੇਗੀ ਪਰ ਉਨ੍ਹਾਂ ਨੂੰ ਇਸ ਕੁਦਰਤੀ ਕਰੋਪੀ ਬਾਰੇ ਚਿੱਤ-ਚੇਤਾ ਵੀ ਨਹੀਂ ਸੀ। ਕਿ ਬਿਮਾਰੀ ਸੁਖਜੀਤ ਨੂੰ ਇਸ ਤਰ੍ਹਾਂ ਲਪੇਟ ਵਿਚ ਲੈ ਲਵੇਗੀ। ਸੁਖਜੀਤ ਦੀ ਮਾਤਾ ਉਸਦੀ ਭੈਣ ਦਾ ਵਿਆਹ ਕਰਨ ਕਰਕੇ ਪਹਿਲਾਂ ਹੀ ਬਹੁਤ ਕਰਜ਼ਾਈ ਹੈ। ਉਸਦਾ ਛੋਟਾ ਭਰਾ ਵੀ ਮਜ਼ਦੂਰੀ ਕਰਦਾ ਹੈ। ਉਸਦੀ ਭਰਾ ਦੀ ਮਜ਼ਦੂਰੀ ਤੇ ਉਨ੍ਹਾਂ ਦੇ ਘਰ ਵਿਚ ਰੱਖੀ ਇਕ ਮੱਝ ਕਰਕੇ ਉਸਦੀ ਮਾਤਾ ਜ਼ਿੰਮੀਦਾਰਾਂ ਦੀਆਂ ਵੱਟਾ ਤੋਂ ਘਾਹ ਖੋਤ ਕੇ ਪਾਲ ਰਹੀ ਹੈ ਤੇ ਉਸਦੇ ਹੀ ਸਹਾਰੇ ਘਰ ਦਾ ਤਿੱਲਫੁੱਲ ਗੁਜ਼ਾਰਾ ਚੱਲਦਾ ਹੈ। ਸੂਝਵਾਨ ਦੋਸਤਾਂ ਨੂੰ ਤਹਿ ਦਿਲੋਂ ਇਹੀ ਗੁਜ਼ਾਰਿਸ਼ ਹੈ ਕਿ ਆਪਣੀ-ਆਪਣੀ ਪਰੋਖੋ ਮੁਤਾਬਿਕ ਸੁਖਜੀਤ ਦੇ ਇਲਾਜ ਲਈ ਮੱਦਦ ਰਾਸ਼ੀ ਜ਼ਰੂਰ ਦੇਣ ਤਾਂ ਜੋ ਸਾਡੀ ਕੀਤੀ ਮੱਦਦ ਨਾਲ ਮੁੜ ਤੋਂ ਜ਼ਿੰਦਗੀ ਜਿਊਂ ਸਕੇ।
ਉਸਦੇ ਪਰਿਵਾਰ ਦਾ ਕਿਹਾ ਇਕੋ ਵਾਕ ਜੋ ਵਾਰ –ਵਾਰ ਕੰਨਾਂ ਵਿਚ ਗੂੰਜ ਰਿਹੈ “ਸੁਖਜੀਤ ਸਾਡੀ ਆਖਰੀ ਉਮੀਦ ਹੈ ਜੋ ਪਰਿਵਾਰ ਦੀ ਦਸ਼ਾ ਸੁਧਾਰੂ”। ਸ਼ਾਇਦ ਸਾਡੇ ਦਿੱਤੇ ਪੈਸੇ ਉਸਦੀ ਤੇ ਉਸਦੇ ਪਰਿਵਾਰ ਦੀ ਦਸ਼ਾ ਤੇ ਦਿਸ਼ਾ ਤਹਿ ਕਰ ਸਕਦੇ ਹਨ।

ਲਖਵਿੰਦਰ
ਸੰਪਰਕ 99142-31100
ਹਰਪ੍ਰੀ਼ਤ 88728-31066
ਗੁਰਵੀਰ 76969-84088

ਖ਼ਾਤਾ ਨੰਬਰ-
harpreet singh s/o balkar singh
axis bank a/c no. 916010038839675
lakhwinder singh
s.b.o.p a/c no. 55160153896
 
U

Unregistered

Guest
Re: ਜ਼ਿੰਦਗੀ ਨੂੰ ਜਿਉਣ ਦੀ ਲੜਾਈ

Any one from patiala
Please confirm weather its true or not.
Plz do it ASAP

Once confirmation recived
Will be helped directly in hospital with all expences.
 

Student of kalgidhar

Prime VIP
Staff member
Je kaho ta ward no v das dvaga tuci aap check kar sakde ho
Nale veere inj kise nu ki pta chalna mai kisdi gal kar reha
Zakeen lyi ta aap check karna paina pehla, fir hi tuci koi next step lai sakde ho
Veere above num dite hoye ne tuci contact kar sakde ho te information lai sakde ho ....
Pehla jarur check karna k true aa k nahi ......
 
Last edited:
Top