ਕੇਰਾਂ ਕਿਸੇ ਲਾਲੇ ਦੇ ਘਰ ਡਾਕੂ ਆਗੇ,

Student of kalgidhar

Prime VIP
Staff member
ਕੇਰਾਂ ਕਿਸੇ ਲਾਲੇ ਦੇ ਘਰ ਡਾਕੂ ਆਗੇ,
ਕਹਿੰਦੇ, "ਲਿਆ ਲਾਲਾ ਤਿਜੌਰੀ ਦੀਆਂ ਚਾਬੀਆਂ...!"
ਸੇਠ ਡਰਦੇ ਮਾਰੇ ਝੱਟ ਕੱਢ ਕੇ ਫੜਾ ਤੀਆਂ ......

ਜਦੋਂ ਡਾਕੂ ਸਾਰੀ ਧਨ ਦੌਲਤ ਤੇ ਗਹਿਣਾ ਗੱਟਾ ਲੁੱਟ ਕੇ ਜਾਣ ਲੱਗੇ ਤਾਂ ਇਕ ਡਾਕੂ ਦੀ ਨਜ਼ਰ ਲਾਲੇ ਦੇ ਡੱਬ ਚ ਟੰਗੇ ਪਿਸਤੌਲ ਤੇ ਪਈ........

.....ਡਾਕੂ ਕਹਿੰਦਾ, "ਲਿਆ ਲਾਲਾ ਪਿਸਤੌਲ ਵੀ ਫੜਾ ਉਰਾਂ..."

ਲਾਲਾ ਕਹਿੰਦਾ," ਏਹ ਤਾਂ ਛੱਡ ਜਾਓ ਜੀ ਕਦੇ ਵੇਲੇ ਕੁਵੇਲੇ ਕੰਮ ਈ ਆਜੂ...."

ਡਾਕੂ ਮਾਰ ਕੇ ਲਾਲੇ ਦੇ ਕੰਨ ਤੇ ਲਫੇੜਾ ਪਿਸਤੌਲ ਖੋਹ ਕੇ ਕਹਿੰਦਾ,


"ਸਾਲਿਆ ਜਦੋਂ ਅੱਜ ਨੀ ਕੰਮ ਆਇਆ ਫੇਰ ਦੱਸ ਕਦੋਂ ਕੰਮ ਆਊ...???"
????????????????????
 
Top