ਸੱਦ ਵਿਸਾਖੀ ਤੇ ਕੋਲ ਬੁਲਾ ਤੂੰ

ਹੇ ਸ਼ਮਸ਼ੇਰ ਬਹਾਦੁਰ ਕਲਗੀਧਰ
ਮੈਨੂੰ ਆਪਣੀ ਸ਼ਮਸ਼ੀਰ ਬਣਾ ਲੈ ਤੂੰ
ਹੱਥ ਰੱਖਕੇ ਮੇਰੇ ਸਿਰ ਮੁੱਠੇ ਤੇ
ਕੌਮੀ ਵੈਰੀਆਂ ਨਾ ਟਕਰਾ ਲੈ ਤੂੰ
ਮੈਂ ਭੁੱਲ ਚੁੱਕਾਂ ਤੇਰੇ ਕਰਮ ਸਾਰੇ
ਸੱਦ ਵਿਸਾਖੀ ਤੇ ਕੋਲ ਬੁਲਾ ਤੂੰ
ਤੇਰਾ ਥਾਪੜਾ ਲੈ ਰਣ ਤੱਤੇ ਜੂਝਾਂ
ਮੁਹੰ ਤੇਗਾਂ ਤੋਂ ਲੁਹਾਨ ਕਰਾ ਲੈ ਤੂੰ
ਮੈਨੂੰ ਸਿਰ ਝੁਕਾਉਣ ਦਾ ਚਾਅ ਬਹੁਤਾ
ਅਸਿੱਖ ਜੰਟ ਨੂੰ ਸਿਖੜਾ ਬਣਾ ਲੈ ਤੂੰ !
 
Top