ਆਦਮੀ, ਪਤਨੀ & ਇੱਕ ਬੁਢੀ ਔਰਤ ਤੋ ਕਿਲੋ ਸਤਰੇ

Student of kalgidhar

Prime VIP
Staff member
ਇੱਕ ਆਦਮੀ ਹਰ ਰੋਜ ਆਪਣੀ ਪਤਨੀ
ਨਾਲ ਸਬਜੀ ਤੇ ਫਲ ਲੈਣ ਜਾਦਾ ਸੀ !!
ਉਹ ਹਰ ਰੋਜ ਇੱਕ ਬੁਢੀ ਔਰਤ ਤੋ ਕਿਲੋ ਸਤਰੇ ਲੈਂਦਾ ਜਦੋ ਉਹ ਔਰਤ ਸਤਰੇ ਤੋਲ ਕੇ ਉਸ ਨੂੰ ਫੜਾ ਦਿੰਦੀ ਤੇ ਉਹ ਨੂੰ ਥੈਲੇ ਵਿੱਚ ਰੱਖ ਲੈਦਾ ਫੇਰ ਉਹ ਇਂਕ ਸਤਰਾ ਥੈਲੇ ਵਿੱਚੋ ਕੱਢ ਕੇ ਉਸ ਔਰਤ ਨੂੰ ਦੇ ਕੇ ਕਹਿਦਾ ਮਾਤਾ ਖਾ ਕੇ ਦੱਸੀ ਮਿੱਠਾ ਹੈ ਜਾ ਨਹੀ ਤਾ ਉਹਨੇ ਖਾਂ ਕੇ ਕਹਿਣਾ ਮਿੱਠਾ ਹੈ ।ਇਹ ਸਿਲਸਲਾ ਹਰਰੋਜ਼ ਚਲਦਾ ਸੀ ।ਇੱਕ ਦਿਨ ਅੱਕ ਕੇ ਉਸ ਦੀ ਪਤਨੀ ਨੇ ਕਿਹਾ ਤੁਹਾਨੂੰ ਪਤਾ ਹੈ ਕੇ ਸਤਰੇ ਮਿੱਠੇ ਹਨ ਫੇਰ ਰੋਜ਼ ਇਹ ਡਰਾਮਾ ਕਿਉ । ਉਸ ਆਦਮੀ ਨੇ ਬੜੇ ਢਰਮੇ ਨਾਲ ਕਿਹਾ ਉਹ ਵਿਚਾਰੀ ਸਾਰਾ ਦਿਨ ਸਤਰੇ ਵੇਚ ਕੇ ਵੀ ਆਪ ਨਹੀ ਖਾਂਦੀ ਇਹ ਤਾ ਉਸ ਨੂੰ ਸਤਰਾ ਖਿਵਾਉਣ ਦਾ ਇੱਕ ਬਹਾਨਾ ਹੈ।ਅਗਲੇ ਦਿਨ ਫੇਰ ਜਦੋ ਉਹ ਸਤਰੇ ਖਰੀਦ ਕੇ ਵਾਪਿਸ ਚਲੇ ਗਏ ਤਾ ਉਸ ਸਤਰੇ ਵੇਚਣ ਵਾਲੀ ਔਰਤ ਦੇ ਨਾਲ ਵਾਲੀ ਔਰਤ ਜੋ ਸਬਜੀ ਵੇਚਦੀ ਸੀ ਨੇ ਪੁਛੀਆ ਕੇ ਮੈ ਦੇਖਦੀ ਹਾ ਤੂੰ ਹਰਰੋਜ਼ ਤੋਲ ਵਿੱਚ ਇਸ ਆਦਮੀ ਨੂੰ ਦੋ ਸਤਰੇ ਵੱਧ ਪਾ ਦਿੰਦੀ ਹੈ ਕਿਉ । ਉਸ ਔਰਤ ਨੇ ਜਵਾਬ ਦਿੱਤਾ ਕੇ ਉਹ ਇੱਕ ਸਤਰਾ ਤਾ ਰੋਜ ਮੈਨੂੰ ਹੀ ਦੇ ਦਿੰਦਾ ਅਾਪਣੀ ਮਾਂ ਬਰਾਬਰ ਸਮਝ ਕੇ ਤੇ ਮੇਰਾ ਵੀ ਤਾਂ ਫਰਜ਼ ਬਣਦਾ ਹੈ ਤੇ ਇਸ ਲਈ ਮੈ ਨਹੀ ਚਾਹੁਦੀ ਕੇ ਉਸ ਘਰ ਕਿਸੇ ਚੀਜ਼ ਦਾ ਘਾਟਾ ਪਵੇ !!
ਗਰੀਬ ਆਦਮੀ ਨਾਲ ਕੀਤਾ ਪਿਆਰ ਦੁਗਣਾ ਹੋ ਕੇ ਮਿਲਦਾ ਹੈ !!
 
Top