ਦੋਸਤੀ ਦੇ ਦੂਰ ਘਰ

BaBBu

Prime VIP
ਦੋਸਤੀ ਦੇ ਦੂਰ ਘਰ ਨੇ ਆਖਿਆ ਸੀ ਰਹਿਣ ਦੇ ।
ਜ਼ਿੰਦਗੀ ਜੋ ਦੇ ਰਹੀ ਏ ਆਪੇ ਸਾਨੂੰ ਸਹਿਣ ਦੇ ।

ਵਿਚ ਹਨੇਰੇ ਨਾਲ ਗੱਲਾਂ ਉਸਰੇ ਜਿਹੜੇ ਮਹਿਲ ਨੇ;
ਚਾਨਣ ਦੀ ਛਿੱਟ ਪੈਣ ਤੇ ਢਹਿੰਦੇ ਨੇ ਜੇਕਰ ਢਹਿਣ ਦੇ ।

ਦਿਲ ਦੇ ਵਿੱਚੋਂ 'ਵਾਜ਼ ਉੱਠ ਕੇ ਬੁੱਲ੍ਹਾਂ ਤੱਕ ਹੈ ਆ ਗਈ;
ਹੁਣ ਤੂੰ ਮੈਨੂੰ ਰੋਕ ਨਾ ਸਾਰੀ ਦੀ ਸਾਰੀ ਕਹਿਣ ਦੇ ।

ਅੱਖੀਆਂ ਤੇ ਹੱਥ ਧਰਕੇ ਕਦ ਭਲਾ ਰੁਕਦੇ ਨੇ ਇਹ;
ਮੱਲੋਮੱਲੀ ਵਹਿ ਰਹੇ ਨੇ ਹੰਝੂ ਜਿਹੜੇ ਵਹਿਣ ਦੇ ।​
 
Top