ਕੁਝ ਝਿਜਕਦਾ ਕੁਝ ਸੰਗਦਾ

BaBBu

Prime VIP
ਕੁਝ ਝਿਜਕਦਾ ਕੁਝ ਸੰਗਦਾ, ਮੇਰੇ ਗਿਰਾਂ ਦਾ ਹਰ ਬੰਦਾ ।
ਅੱਖਾਂ ਅੱਖਾਂ 'ਚੋਂ ਕੁਝ ਮੰਗਦਾ, ਮੇਰੇ ਗਿਰਾਂ ਦਾ ਹਰ ਬੰਦਾ ।

ਚਿੱਠੀ ਲਿਖੀ ਕਿਸੇ ਨੇ ਨਹੀਂ, ਨਾ ਕਦੇ ਲਿਖਣੀ ਵੀ ਹੈ ;
ਪਤਾ ਪੁੱਛੇ ਫਿਰ ਕਿਉਂ ਝੰਗ ਦਾ, ਤੇਰੇ ਗਿਰਾਂ ਦਾ ਹਰ ਬੰਦਾ ।

ਧੁੱਪੇ ਆ ਕੇ ਧੁੱਪ ਹੀ ਬਣੇ, ਛਾਵੇਂ ਆ ਕੇ ਛਾਂ ਹੋਵੇ ;
ਦੱਸ ਬਣਿਆਂ ਕਿਹੜੇ ਰੰਗ ਦਾ, ਤੇਰੇ ਗਿਰਾਂ ਦਾ ਹਰ ਬੰਦਾ ।

ਇਸ ਜਗ੍ਹਾ ਸਾਰੇ ਦੇ ਸਾਰੇ ਲੋਕੀ ਵਪਾਰੀ ਹੋਣਗੇ ;
ਹਾਲ ਪੁੱਛੇ ਤਾਂਹੀਉਂ ਜੰਗ ਦਾ, ਤੇਰੇ ਗਿਰਾਂ ਦਾ ਹਰ ਬੰਦਾ ।

ਇਸ ਦੀ ਮੰਜ਼ਿਲ ਹੋਣੀ ਏਂ, ਖ਼ਾਬਾਂ ਦਾ ਕੋਈ ਸ਼ਹਿਰ ;
ਜਿਸ ਰਾਹੋਂ ਹਰ ਰੋਜ਼ ਲੰਘਦਾ, ਮੇਰੇ ਗਿਰਾਂ ਦਾ ਹਰ ਬੰਦਾ ।​
 
Top