ਪੇਂਡੂੰਆ ਬਾਰੇ...ਸਿਰਫ ਦੋ ਮਿੰਟ ਪੜਿਉ ਜਰੂਰ ...

Student of kalgidhar

Prime VIP
Staff member
ਪੇਂਡੂੰਆ ਬਾਰੇ...ਸਿਰਫ ਦੋ ਮਿੰਟ ਪੜਿਉ ਜਰੂਰ ...
...
ਇਕ ਕੋਲਜ ਵਿਚ ਦੋ ਮੁੰਡੇ ਇੱਕੋ ਕਲਾਸ ਚ ਪੜਦੇ ਸੀ
ਦੋਵੇਂ ਦੋਸਤ ਸੀ ਪਰ ਇਕ ਪਿੰਡ ਤੋ ਆਉਂਦਾ ਸੀ ਦੂਸਰਾ ਲੋਕਲ ਸ਼ਹਿਰੀ ਸੀ
.
...
ਸ਼ਹਿਰ ਵਾਲਾ ਲੜਕਾ ਹਮੇਸ਼ਾ ਪੇਂਡੂੰਆ ਦਾ ਮਜ਼ਾਕ
ੳਡਾਉਂਦਾ ਰਹਿਦਾਂ ਸੀ ..
.
ਪਰ ਪਿੰਡ ਵਾਲਾ ਕਦੀ ਗਲ ਦਿਲ ਤੇ ਨਹੀ ਲਾਉਦਾ ਸੀ ..
ੳਹ ਹਰ ਵਾਰ ਗੱਲ ਹੱਸਕੇ ਕਰਦਾ ਸੀ ..
.
ਇਕ ਦਿਨ ਪੇਪਰ ਸੀ ਫਾਈਨਲ ਕਾਲਜ ਜਾਦੇ ਸਮੇ
ਦੋਨੋ ਬਾਈਕ ਤੇ ਜਾ ਰਹੇ ਸੀ ..
..
ਅਚਾਨਕ ਇਕ ਚੌਂਕ ਦੇ ਵਿਚਾਲੇ ਬਹੁਤ ਭੀੜ ਸੀ ਸ਼ਾਇਦ
ਕੋਈ ਐਕਸੀਡੈਂਟ ਹੋਇਆ ਸੀ ..
.
ਪਿੰਡ ਵਾਲੇ ਮੁੰਡੇ ਨੇ ਆਪਣੇ ਦੋਸਤ ਨੂੰ ਕਿਹਾ ਕਿ ਯਾਰ
ਰੁਕਜਾ ਦੇਖਦੇ ਆ ਕੀ ਹੋਇਆ ਏ.....
.
ਸ਼ਹਿਰੀ ਮੁੰਡਾ ਕਹਿੰਦਾਂ ਪਤਾ ਨਹੀ ਕੌਣ ਆ ਛੱਡ ਆਪਾਂ
ਕੀ ਲੈਣਾ ਏ ਆਪਾ ਲੇਟ ਹੋਜਾਂਗੇ ਯਾਰ ..
.
ਪਰ ਪਿੰਡ ਵਾਲਾ ਨਹੀਂ ਮੰਨਿਆਂ ਸ਼ਹਿਰੀ ਰੁਕਿਆ ਨਹੀਂ ਤੇ..
ੳਹ ਕੋਲਜ ਚਲਾ ਗਿਆ ..
..
ਪਿੰਡ ਵਾਲੇ ਨੇ ਦੇਖਿਆ ਕੋਈ ਬੰਦਾ ਖੂਨ ਨਲ ਲੱਥਪਥ ਪਿਆ
ਸੀ ਤੜਫ ਰਿਹਾ ਸੀ ਕੋਈ ਮੱਦਦ ਨਹੀਂ ਕਰ ਰਿਹਾ ਸੀ..
.
ਹਰ ਕੋਈ ਕਹਿ ਰਿਹਾ ਸੀ ਪੁਲਿਸ ਕੇਸ ਆ..ਪਰ ਪਿੰਡ ਵਾਲੇ
ਨੇ ਹਿੰਮਤ ਕੀਤੀ ੳਹਨੇ ਆਟੋ ਵਾਲੇ ਦੀ ਮੱਦਦ ਨਾਲ ਉਸ ਬੰਦੇ ਨੂੰ
ਹਸਪਤਾਲ ਪਹੁੰਚਾ ਦਿੱਤਾ...
.
ਉਸ ਬੰਦੇ ਦੇ ਮੋਬਾਈਲ ਤੋਂ ਘਰ ਦੇ ਨੰਬਰ ਤੇ ਫੋਨ ਕੀਤਾ
ਸਾਰੇ ਜਣੇ ਹਸਪਤਾਲ ਪਹੁੰਚ ਗਏ....
..
ਉਸ ਬੰਦੇ ਦੀ ਜਾਨ ਬਚ ਗਈ ਘਰ ਵਾਲਿਆ ਨੇ ਡਾਕਟਰ ਦਾ
ਧੰਨਵਾਦ ਕੀਤਾ ਪਰ ਡਾਕਟਰ ਨੇ ਕਿਹਾ ਕਿ ਧੰਨਵਾਦ ਮੇਰਾ ਨਹੀਂ ..
..
ਉਸ ਲੜਕੇ ਦਾ ਕਰੋ ਜੋ ਸਮੇ ਤੇ ਇਹਨਾਂ ਨੂੰ ਲੈ ਆਇਆ ਸੀ
ਜੇ ਥੋੜੀ ਜਹੀ ਵੀ ਦੇਰ ਹੋ ਜਾਂਦੀਂ ਤਾ ਕੁਝ ਵੀ.
ਅਨਰਥ ਹੋ ਸਕਦਾ ਸੀ ..
..
ਜਦ ਪੇਂਡੂੰ ਦਾ ਸ਼ਹਿਰੀ ਦੋਸਤ ਪੇਪਰ ਦੇਕੇ ਘਰ ਆਇਆ ਤਾਂ
ਪਤਾ ਲੱਗਿਆ ਕਿ ਉਸਦੇ ਡੈਡੀ ਦਾ ਐਕਸੀਡੈਂਟ ਹੋ ਗਿਆ ਏ ..
..
ਉਸ ਦੇ ਡੈਡੀ ਦੇ ਸਿਰ ਤੇ ਪੈਰਾਂ ਤੇ ਪੱਟੀਆ ਕੀਤੀਆਂ ਹੋਈਆਂ ਸੀ..
ਉਸ ਦੀ ਮੰਮੀ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਨੇ ਚੌੱਕ ਵਿਚਾਲੇ
ਤੇਰੇ ਡੈਡੀ ਵਿੱਚ ਗੱਡੀ ਮਾਰੀ ਤੇ ਭੱਜ ਗਿਆ ਭਲਾ ਹੋਵੇ ..
..
ਉਸ ਨੇਕ ਦਿਲ ਪਿੰਡ ਦੇ ਮੁੰਡੇ ਦਾ ਜਿਹੜਾ ਸਮਾਂ
ਰਹਿੰਦੇ ਤੇਰੇ ਡੈਡੀ ਨੂੰ ਹਸਪਤਾਲ ਚੁੱਕ ਕੇ ਲੈ ਗਿਆ ਸੀ...
.
ਪਰ ਵਿਚਾਰੇ ਨਾਲ ਬਹੁਤ ਮਾੜੀ ਹੋਈ ਅੱਜ ਉਹਦਾ
ਪੇਪਰ ਸੀ ..
.
ਸ਼ਹਿਰੀ ਮੁੰਡਾ ਬਹੁਤ ਰੋਇਆ ਉਹਨੇ ਆਪਣੀ ਬਾਈਕ ਚੱਕੀ
ਤੇ ਪਿੰਡ ਗਿਆ ਪੇਂਡੂੰ ਮੁੰਡਾਂ ਖੇਤ ਚ ਕੰਮ ਕਰ ਰਿਹਾ ਸੀ ..
ਮਿੱਟੀ ਨਾਲ ਲਿੱਬੜਿਆ ਪਿਆ ਸੀ ..
..
ਸ਼ਹਿਰੀ ਨੇ ਜਾਂਦੇ ਹੀ ਉਹਨੂੰ ਗੱਲਵੱਕੜੀ ਪਾ ਲਈ ਤੇ ਬਹੁਤ ਰੋਇਆ ..
ਉਹਨੇ ਦੱਸਿਆ ਕੀ ਅੱਜ ਸਵੇਰੇ ਜਿਹਨੂੰ ਤੂੰ ਹਸਪਤਾਲ ਲੈ ਗਿਆ ਸੀ
ਉਹ ਮੇਰੇ ਡੈਡੀ ਸੀ ..
...
ਦੋਸਤੋ ਪਿੰਡਾਂ ਵਾਲੇ ਦੇਸੀ ਤੇ ਸਿੰਪਲ ਰਹਿਣਾ ਪਸੰਦ ਕਰਦੇ ਹਨ
ਪਰ ੳਹਨਾ ਦੀ ਸੋਚ ਬਹੁਤ ਉੱਚੀ ਹੁੰਦੀ ਹੈ..
...
ਇਸ ਲਈ ਯਾਰੋ ਸ਼ਹਿਰੀਓ ਰਸਪੈਕਟ ਕਰਿਆ ਕਰੋ ਪੇਂਡੂੰਆਂ ਦੀ,
ਅਸੀਂ ਜਾਤ ਪਾਤ ਭੇਦ ਭਾਵ ਨੂੰ ਤਵੱਜੋਂ ਨਹੀਂ ਦਿੰਦੇ ਅਸੀਂ ਤਾਂ ..
ਇਨਸਾਨੀਅਤ ਨੂੰ ਤਵੱਜੋਂ ਦਿੰਦੇ ਹਾਂ..

Proud to be Pendu
 
Top