ਕਿਸੇ ਹੱਥ ਤੀਰ,ਕਿਸੇ ਹੱਥ ਖੰਜਰ...

ਕਿਸੇ ਹੱਥ ਤੀਰ,ਕਿਸੇ ਹੱਥ ਖੰਜਰ
ਏਹੋ ਅੱਜ ਦੁਨੀਆ ਦਾ ਮੰਜ਼ਰ
ਵੇਚਕੇ ਝੂਠ ,ਸ਼ਰੇਆਮ ਨਿਰੰਤਰ
ਸੱਤਾ ਵਿੱਚ ਜਾ ਬੈਠੇ ਕੰਜਰ
ਜਾਤ ਧਰਮ ਵੰਡ ਵੰਡਾ ਕੇ ਸਬ
ਬਣੀ ਫਿਰਦੇ ਅੱਜ ਆਪ ਸਿਕੰਦਰ
ਸੂਰਜ ਨਵਾਂ ਨਾ,ਕੋਈ ਚੜ੍ਹਿਆ ਜੇਕਰ
ਇਨਸਾਨੀਅਤ ਹੋਜੂ ਛੇਤੀ ਬੰਜਰ
ਭਸਮ ਹੋਜੂ ਧਰਤੀ ਸਾਰੀ
ਉਬਲੇ ਲਾਵਾ , ਇਨਸਾਨਾਂ ਅੰਦਰ

ਕਿਸੇ ਹੱਥ ਤੀਰ,ਕਿਸੇ ਹੱਥ ਖੰਜਰ
ਏਹੋ ਅੱਜ ਦੁਨੀਆ ਦਾ ਮੰਜ਼ਰ...

ਮਨੀਸ਼"ਬਾਗੀ"
 
Top