''ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ

''ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ॥॥॥॥॥॥॥॥'''
ਦੋ ਘੁੱਟ ਪੀ ਕੇ ਦਾਰੂ ਆਪਣੀ ਜ਼ਾਤ ਵਿਖਾਈਏ ਨਾ
ਉਕੱੜ ਖੇਹ ਉਡਾ ਕੇ ਆਪਣੇ ਸਿਰ ਵਿੱਚ ਪਾਈਏ ਨਾ
ਕਦੇ ਯਾਰਾਂ ਦੀ ਮਹਿਫ਼ਲ ਵਿੱਚ ਖਿੰਡਾਈਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈਏ ਨਾ,,

ਜਾ ਕੇ ਘਰੇ ਜਵਾਈ ਦੇ ਕਦੇ ਲੜ ਕੇ ਆਈਏ ਨਾ
ਫੋਕੀ ਟੌਰ ਦੇ ਬਦਲੇ ਧੀ ਦੀ ਕਦਰ ਘੱਟਾਈਏ ਨਾ
ਉੱਚਿਆਂ ਦੇ ਸੰਘ ਲਾ ਕਾ ਕਦੇ ਔਕਾਤ ਭੁਲਾਈਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈਏ ਨਾ,,


*********************************
*********************************



 
Re: ''ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ

nice.....tfs...
 
Top