ਪੰਜਾਬੀ ਲੋਕ ਬੋਲੀਆਂ

1) ਪਿਪਲ਼ਾਂ ਦੀਆਂ ਜਿੱਥੇ ਅੱਲੜ ਛਾਂਵਾਂ,ਪੀਘਾਂ ਦੇ ਅਰਸ਼ੀ ਝਲਕਾਰੇ,
ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ,
ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ,
ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ,
ਓਹ ਮੇਰਾ ਪੰਜਾਬ ਰਾੰਝਣਾ ਓਹ ਮੇਰਾ ਪੰਜਾਬ,
ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ . . . .



2)ਜੰਗਲ ਦੇ ਵਿੱਚ ਜੰਮੀ ਜਾਈ ਚੰਦਰੇ ਪਵਾਧ ਵਿਆਹੀ,
ਹੱਥ ਵਿੱਚ ਖੁਰਪਾ ਮੋਢੇ ਚਾਦਰ ਮੱਕੀ ਗੁੱਦਣ ਲਾਈ,
ਗੁੱਦ ਦੀ ਗੁੱਦ ਦੀ ਦੇ ਪੈਗਏ ਛਾਲੇ ਆਥਣ ਨੂੰ ਘਰ ਆਈ,
ਆਉਂਦੀ ਨੂੰ ਸੱਸ ਦੇਵੇ ਗਾਲੀਆਂ ਘਾਹ ਦੀ ਪੰਡ ਨਾ ਲਿਆਈ,
ਪੰਜੇ ਪੁੱਤ ਤੇਰੇ ਮਰਨ ਸੱਸੜੀਏ ਛੇਵਾਂ ਮਰੇ ਜਵਾਈ,
ਨੀ ਗਾਲ਼ ਭਰਾਂਵਾ ਦੀ ਕੀਹਨੇ ਕੱਢਣ ਸੀਖਾਈ,
ਨੀ ਗਾਲ਼ ਭਰਾਂਵਾ ਦੀ ਕੀਹਨੇ ਕੱਢਣ ਸੀਖਾਈ. . . .





3)ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀ ਆਗਏ ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ. . . .
 
ek boli mere walo v. . . .
oohhhhhhhhh bari barsi khatan geya c. . . .
oo o o ohhhhh bari barsi khatan geya c
khat ke leanda patasa

CHUNI NAAL SIR DHAKDI,NENGA RAKHDI CLIP WALA PASA
CHUNI NAAL SIR DHAKDI,NENGA RAKHDI CLIP WALA PASA. .BUURRRAAA
 
Top