ਮੌਤ

ਗਿਆ ਡੁੱਬ ਸੂਰਜ ਜਿੰਦਗੀ ਦਾ,
ਤੇ ਮੌਤ ਪ੍ਰਾਹੁਣੀ ਆ ਗਈ ਏ,
ਮੁੱਕ ਗਈ ਸਿਆਹੀ ਦਵਾਤ ਵਿੱਚੋਂ,
ਤੇ ਕਲਮ ਵੀ ਹੱਥੋਂ ਜਾ ਪਈ ਏ,
ਗਿਆ ਮੁੱਕ ਨੀਰ ਸਮੁੰਦਰਾਂ ‘ਚੋਂ…
ਤੇ ਪੌਣ ਰੁਮਕਦੀ ਰੁੱਕ ਗਈ ਏ,
ਅੰਬਰ ਵੀ ਅੱਜ ਖਾਮੋਸ਼ ਹੋਇਆ,
ਕਿਉਂਕਿ ਤੰਦ ਸਾਹਾਂ ਦੀ ਟੁੱਟ ਗਈ ਏ,
ਟੁੱਟ ਗਿਆ ਨਾਤਾ ਦੁਨੀਆਂ ਤੋਂ,
ਤੇ ਰੂਹ ਕਿਧਰੇ ਜਾ ਲੁਕ ਗਈ ਏ,
ਕਿਸੇ ਇੰਝ ਨਾ ਆਖਿਆ …”ਅੱਜ ਰਹਿਣ ਦਿਉ”,
ਬਸ ਅਰਥੀ ਮੋਢੇ ਚੁੱਕ ਲਈ ਏ,

ਲੇਖਕ ਗਗਨ ਦੀਪ ਸਿੰਘ ਵਿਰਦੀ (ਗੈਰੀ)
 
Top