ਉਸ ਵੇਲੇ ਦੇ ਹਾਲਾਤ

BaBBu

Prime VIP
ਸਹੀ ਸੱਚ ਖ਼ੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾ
ਸਰਪਰ ਊਹਾ ਹੋਸੀਆ, ਜਿਹੜੀ ਲਿਖੀ ਏ ਵਿਚ ਕੁਰਾਨਾ
ਸਦੀ ਨਬੀ ਦੀ ਬਾਰ੍ਹਵੀਂ, ਵਡੇ ਫ਼ਿਕਰ ਪਾਏ ਖ਼ਾਨਦਾਨਾ
ਜ਼ੁਲਮ ਜ਼ਿਮੀਂ ਤੇ ਵਰਤਿਆ, ਕੂੜ ਮਕਰ ਬਹਾਨਾ
ਭਾਜੀ ਦਗ਼ੇ ਫ਼ਰੇਬ ਦੀ, ਵਿਚ ਫਿਰੀ ਜਹਾਨਾ
ਮੁਸਾਹਬ ਤੇ ਚੋਰ ਕਚਹਿਰੀਆਂ, ਲਾ ਬਹਿਣ ਦਿਵਾਨਾ
ਰਲ ਸਿਫਲੇ ਕਰਨ ਮਜਾਲਸਾਂ, ਅਦਲ ਇਨਸਾਫ਼ ਗਿਆ ਸੁਲਤਾਨਾ
ਚੜ੍ਹ ਘੋੜੇ ਦੌੜਨ ਆਜੜੀ, ਜਲੇਬ ਟੁਰਨ ਅਸੀਲ ਜਵਾਨਾਂ
ਛੱਟਾਂ ਪਵਣ ਅਰਾਕੀਆਂ, ਖਰਕੇ ਆਣ ਖਲੇ ਮੈਦਾਨਾਂ
ਮਰਦਾਂ ਥੀਂ ਗਿਆ ਜ਼ਾਬਤਾ, ਗ਼ਾਲਬ ਪਿਆ ਜ਼ਨਾਨਾਂ
ਅਮੀਰਾਂ ਨਜ਼ਰਾਂ ਬੱਧੀਆਂ, ਕਰ ਜਮ੍ਹਾਂ ਖਜ਼ਾਨਾ
ਚੜ੍ਹ ਨੌਕਰ ਕੋਂਹਦੇ ਬਾਦਸ਼ਾਹ, ਉਲਟ ਪਿਆ ਜ਼ਮਾਨਾ
ਪਰ ਰੱਬਾ ਰੱਖ ਨਿਗਾਹ ਵਿਚ, ਪਾਕ ਪਰਵਦਿਗਾਰ ਰਹਿਮਾਨਾ
 
Top