ਮੈਂ ਰੋਵਾਂ ਤਾਂ ਨਾਲੇ ਰੋਂਦਾ, ਮੈਂ ਹੱਸਾਂ ਤਾਂ ਹੱਸੇ । ਸੌਵਾਂ ਜਾਗਾਂ ਤਾਂ ਨਾਲੇ ਉਹ ਭੀ, ਜੇ ਨੱਸਾਂ ਤਾਂ ਨੱਸੇ । ਖਾਵਾਂ ਖਾਵੇ, ਬੋਲਾਂ ਬੋਲੇ, ਜਦ ਦੱਸਾਂ ਤਦ ਦੱਸੇ । ਉਸ ਬਿਨ ਕੁਝ ਨਾ ਹੋਂਦਾ ਫ਼ਕਰ, ਪਰ ਇਸ਼ਕ ਫਾਹੀ ਵਿੱਚ ਫੱਸੇ ।