ਸਿੱਖੀ ਕਿਰਤ ਦਾ ਸੰਦੇਸ਼

Dhillon

Dhillon Sa'aB™
Staff member
ਸਿੱਖ ਵਰਗ ਚ ਇਹ ਮਾਨਤਾ ਆਮ ਹੈ ਕਿ ਸਿੱਖੀ ਕਿਰਤ ਦਾ ਸੰਦੇਸ਼ ਦਿੰਦੀ ਹੈ, ਬਾਬੇ ਨਾਨਕ ਨੇ ਹੱਥੀ ਕਿਰਤ ਕੀਤੀ ਵਗੈਰਾ ਵਗੈਰਾ.. ਪਰ ਨਾਨਕ ਨੇ ਕਿਹੜਾ ਠੋਸ ਫਲਸਫਾ ਦਿੱਤਾ ਹੈ ਕਿਰਤ ਦਾ? ਕੀ ਨਾਨਕ ਨੇ ਵੀ ਦੁਨੀਆਂ ਲਈ ਕੋਈ ਆਰਥਿਕ ਮੌਡਲ ਉਲੀਕਿਆ ਹੈ ਮਾਰਕਸ ਵਾਗ? ਨਹੀ.... ਕਿਓਕਿ ਨਾਨਕ ਕੋਈ ਅਰਥ ਸ਼ਾਸ਼ਤਰੀ ਨਹੀ ਸੀ, ਉਹ ਇਕ ਫਕੀਰ ਸੀ, ਸਾਧੂ ਬਿਰਤੀ ਦਾ ਇਨਸਾਨ ਸੀ। ਉਹ ਰੱਬ ਦੀ ਗੱਲ ਕਰਦਾ ਸੀ ਅਰਥ ਵਿਗਿਆਨ ਉਹਦਾ ਖੇਤਰ ਹੀ ਨਹੀ ਸੀ।

ਸੁਣੀ ਸੁਣਾਈ ਗੱਲ ਐ ਕਿ ਨਾਨਕ ਨੇ ਕਿਰਤ ਕੀਤੀ, ਖੇਤੀ ਕੀਤੀ, ਪਰ ਕਹਿੰਦਾ ਕੌਣ ਐ? ਉਹ ਸਾਖੀਆਂ ਜਿੰਨਾਂ ਵਿੱਚੋਂ ਅੱਧੀਆਂ ਨੂੰ ਸਿੱਖ ਅੱਜ ਮੰਨਣ ਲਈ ਤਿਆਰ ਨਹੀ.., ਨਾਲੇ ਕੰਮ ਆਲੀ ਉਮਰ ਚ ਤਾਂ ਬਾਬੇ ਨੇ ਕੰਮ ਕੀਤਾ ਨਹੀ, ਰਟਾਇਰਮੈੰਟ ਆਲੀ ਉਮਰ ਚ ਅਖੇ ਉਹਨੇ ਖੇਤੀ ਸ਼ੁਰੂ ਕਰ ਲਈ। ਕਰਤਾਰਪੁਰ ਚ ਫਰੀ ਦੀ ਚੜਾਵੇ ਆਲੀ ਜਮੀਨ ਮਿਲਗੀ, ਸੋਚਦਾ ਹੋਣਾਂ ਹੁਣ ਉਮਰ ਵੀ ਵਾਹਵਾ ਹੋ ਗਈ ਇੱਥੇ ਈ ਸੈੱਟ ਹੋ ਜਾਂਦੇ ਹਾਂ, ਕੰਮ ਕਰਨ ਨੂੰ ਚੇਲੇ ਚਪਟੇ ਹੈਗੇ ਆ। ਵੈਸੇ ਏਸ ਹਿਸਾਬ ਨਾਲ ਤਾਂ ਫਿਰ ਸਰਸੇ ਆਲਾ ਵੀ ਖੇਤੀ ਕਰਦਾ!! ਉਹਦੇ ਕੋਲ ਵੀ ਜਮੀਨ ਹੈਗੀ ਆ ਬਥੇਰੀ।
ਵੈਸੇ ਸਾਖੀਆਂ ਪੜਕੇ ਲਗਦਾ ਨੀ ਕਿ ਬਾਬੇ ਨੇ ਕੋਈ ਕੰਮ ਵੀ ਕੀਤਾ ਹੋਉ ਕਦੇ,.. ਪੜਨ ਭੇਜਿਆ ਤਾਂ ਮਸਟਰ ਨਾਲ ਬਹਿਸ ਕੇ ਆ ਗਿਆ, ਮੱਝਾਂ ਚਾਰਨ ਭੇਜਿਆ ਤਾਂ ਕਿਸੇ ਦੀ ਫਸਲ ਉਜਾੜ ਕੇ ਆ ਗਿਆ, ਨੌਕਰੀ ਤੇ ਲਵਾਇਆ ਤਾਂ ਮੋਦੀਖਾਨਾਂ ਲੁਟਾ ਤਾ, ਬਿਜ਼ਨਸ ਲਈ ਪੈਸੇ ਦੇ ਕੇ ਭੇਜਿਆ ਤਾਂ ਸਾਧਾਂ ਨੂੰ ਖਵਾ ਆਇਆ।
ਬਾਬੇ ਨਾਨਕ ਦੀ ਖੇਤੀ ਆਲੀ ਗੱਲ ਵੀ ਹੋਰਨਾਂ ਕਹਾਣੀਆਂ ਵਾਗ ਸੁਣੀ ਸੁਣਾਈ ਗੱਲ ਐ। ਚੱਲੋ ਜੇ ਇਹਨੂੰ ਮੰਨ ਵੀ ਲਈਏ ਤਾਂ ਬਾਕੀ 9 ਗੁਰੂਆਂ ਨੇ ਵੀ ਕੋਈ ਕਿਰਤ ਕੀਤੀ ਕਿ ਸਭ ਚੜਾਵੇ ਤੇ ਈ ਨਿਰਭਰ ਸੀ? 2-2, 3-3 ਵਿਆਹ, ਮਹਿਲਾਂ ਵਰਗੇ ਘਰ, ਨੌਕਰ ਚਾਕਰ, ਹਥਿਆਰਬੰਦ ਬੌਡੀਗਾਰਡ, ਮਹਿੰਗੀ ਨਸਲ ਦੇ ਘੋੜੇ (ਜੋ ਅੱਜ ਦੀਆ BMW, ਔਡੀਆਂ ਤੋਂ ਘੱਟ ਨਹੀ ਸੀ) ਸੋਨਾਂ ਜਵਾਹਰਾਤ, ਸ਼ਿਕਾਰ ਦਾ ਸ਼ੌਕ, ਰਾਜਿਆਂ ਵਰਗੀ ਠਾਠ ਬਾਠ.... ਜੇ ਕਿਸੇ ਦੇ ਕਿੱਤੇ ਬਾਰੇ ਤੁਹਾਨੂੰ ਪਤਾ ਲੱਗੇ ਤਾਂ ਜਰੂਰ ਦੱਸਿਓ!!
ਜਿਵੇ ਗੁਰੂ ਗੋਬਿੰਦ ਸਿੰਘ ਬਾਰੇ ਇਕ ਸਾਖੀ ਮਸ਼ਹੂਰ ਹੈ ਕਿ ਬਾਲ ਉਮਰ ਚ ਗੁਰੂ ਜੀ ਹਾਣੀਆਂ ਨਾਲ ਨਦੀ ਕਿਨਾਰੇ ਖੇਡ ਰਹੇ ਸਨ ਤਾਂ ਉਹਨਾਂ ਨੇ ਆਪਣੇ ਹੱਥ ਚੋਂ ਇਕ ਕੰਗਣ ਲਾਹ ਕੇ ਨਦੀ ਚ ਵਗਾਹ ਮਾਰਿਆ। ਜਦੋ ਮਾਤਾ ਗੁਜਰੀ ਜੀ ਨੂੰ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਹੋਏ ਅਤੇ ਗੁਰੂ ਜੀ ਨੂੰ ਕਹਿਣ ਲੱਗੇ ਕੰਗਣ ਕਿੱਥੇ ਸੁਟਿਆ ਹੈ ਤਾਂ ਬਾਲ ਗੋਬਿੰਦ ਰਾਏ ਨੇ ਮਾਤਾ ਨੂੰ ਨਦੀ ਕਿਨਾਰੇ ਲਿਜਾਕੇ, ਹੱਥੋਂ ਦੂਸਰਾ ਕੰਗਣ ਵੀ ਲਾਹ ਕੇ ਉਸੇ ਜਗਾਹ ਵਗਾਹ ਮਾਰਿਆ ਤੇ ਕਿਹਾ ਕਿ ਮਾਤਾ ਜੀ ਇੱਥੇ ਸੁਟਿਆ ਸੀ। ਧਾਰਮਿਕ ਲੋਕ ਇਹਨੂੰ ਗੁਰੂ ਦੀ ਖੇਡ ਕਹਿੰਦੇ ਐ। ਹੈਰਾਨੀ ਹੁੰਦੀ ਐ... ਜਦੋਂ ਪਰਜਾ ਅਤਿ ਦੀ ਗਰੀਬੀ ਚ ਜੀਵਨ ਬਸਰ ਕਰ ਰਹੀ ਹੋਵੇ ਤੇ ਉਹਨਾਂ ਦੇ ਗੁਰੂਆਂ ਦੇ ਬੱਚੇ ਵੀ ਸੋਨੇ ਨਾਲ ਮੜੇ ਹੋਏ ਹੋਣ, ਤਾਂ ਵੀ ਕਿਸੇ ਦੇ ਮਨ ਚ ਕੋਈ ਸਵਾਲ ਨਹੀ ਉਪਜਦੇ?
ਅਮੀਰ ਅਤੇ ਲੀਡਰ ਜਮਾਤ ਦੀ ਕਹਿੰਣੀ ਤੇ ਕਰਨੀ ਚ ਅਕਸਰ ਹੀ ਫਾਸਲਾ ਰਹਿ ਜਾਂਦਾ ਹੈ। ਕਹਿਣ ਨੂੰ ਤਾਂ ਉਹ ਜਾਤ ਪਾਤ ਨਾਂ ਮੰਨਣ ਨੂੰ ਵੀ ਕਹਿੰਦੇ ਸੀ। ਪਰ ਕੋਈ example ਨਹੀ set ਕਰ ਪਾਏ ਏਸ ਮਾਮਲੇ ਚ.. ਨਾਂ ਕਿਸੇ ਨੇ ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਇਆ ਨਾਂ ਹੀ ਗੁਰਗੱਦੀ ਜਾਤ ਤੋਂ ਬਾਹਰ ਗਈ even ਤੀਜੀ ਪੀੜੀ ਤੋਂ ਬਾਅਦ ਤਾਂ ਘਰ ਤੋਂ ਵੀ ਬਾਹਰ ਨਹੀ ਗਈ ਗੱਦੀ। ਹਾਂ ਇਹ ਜਰੂਰ ਉਹ ਕਹਿੰਦੇ ਸੀ ਕਿ ਤੁਸੀ ਕਿਰਤ ਕਰੋ, ਉਹਦੇ ਚੋਂ 10% ਸਾਨੂੰ ਦਿਓ।
ਕੰਮ ਕਰਨਾਂ ਚਾਹੀਦਾ ਹੈ, ਝੂਠ ਨਹੀ ਬੋਲਣਾਂ ਚਾਹੀਦਾ, ਚੋਰੀ ਨਹੀ ਕਰਨੀ ਚਾਹੀਦੀ, ਕਿਸੇ ਨੂੰ ਰੁੱਖਾ ਨਹੀ ਬੋਲੀਦਾ ਹੁੰਦਾ ਵਗੈਰਾ ਵਗੈਰਾ.... ਇਹ ਸਭ ਸਧਾਰਨ ਗੱਲਾਂ ਨੇ ਜੋ ਕਿ ਲੋਕ ਆਮ ਈ ਘਰਾਂ ਚ, ਸੱਥਾਂ ਚ, ਚੌਕਿਆਂ ਚ ਖੇਤਾਂ ਚ ਕੱਠੇ ਹੋ ਕੇ ਕਰਦੇ ਐ, ਤੇ ਇਹੀ ਗੱਲਾਂ ਕਵਿਤਾ ਦੇ ਰੂਪ ਚ ਲਿਖਕੇ ਉਹਨਾਂ ਨੇ ਇਕੱਠੀਆਂ ਕਰਤੀਆਂ ਬਸ, ਪਰ ਇਹਨਾਂ ਤੋਂ ਹੁਣ ਧਾਰਮਿਕਤਾ ਤੇ ਪਵਿੱਤਰਤਾਂ ਦਾ ਨਕਾਬ ਲਹਿਣਾਂ ਚਾਹੀਦਾ ਹੈ। ਕੋਈ ਇੱਕ ਗੱਲ ਦੱਸੋ ਜੋ ਸਾਨੂੰ ਸਿਰਫ ਧਰਮ ਹੀ ਸਿਖਾ ਸਕਦਾ ਹੈ ਕੋਈ ਹੋਰ ਨਹੀ?

ਧਰਮ ਕਹਿੰਦਾ ਹੈ ਦਸਵੰਧ ਦਿਓ, ਕਾਨੂੰਨ ਕਹਿੰਦਾ ਹੈ ਟੈਕਸ ਦਿਓ ਅਸੀ ਤੁਹਾਨੂੰ ਸਹੂਲਤਾਂ ਦਿਆਗੇ। ਧਰਮ ਕਹਿੰਦਾ ਹੈ ਚੋਰੀ, ਡਾਕਾ, ਕਤਲ ਕਰੋਗੇ ਤਾਂ ਅੱਗੇ ਰੱਬ ਤੁਹਾਨੂੰ ਸਜਾ ਦੇਵੇਗਾ, ਕਾਨੂੰਨ ਕਹਿੰਦਾ ਹੈ ਜੁਰਮ ਦਾ ਇੱਥੇ ਹੀ ਹਿਸਾਬ ਬਰਾਬਰ ਹੋ ਜਾਵੇਗਾ। ਜੇ ਤੁਸੀ ਕਾਨੂੰਨ ਨੂੰ ਫੋਲੌ ਕਰ ਲਓਗੇ ਤਾਂ ਤੁਸੀ ਇਕ ਧਾਰਮਿਕ ਬੰਦੇ ਵਾਲੇ ਸਾਰੇ ਫਰਜ ਨਿਭਾ ਸਕਦੇ ਹੋ।
 

Dhillon

Dhillon Sa'aB™
Staff member
je ikk passe thaath baath si te dujje passe kurbaniya bhi si.

Choti umar vich pita di kurbani te badh vich puttan di.
 

Mahaj

YodhaFakeeR
Kise confused communist ne likheya, maxism te app ik failed model aa
Kirrat da matlab mehnat nai hunda, kirat da matlab practical hunda
 

Dhillon

Dhillon Sa'aB™
Staff member
practical kidha ?

Dharam di Kirat karni - Earn by honest means

how do you make a living by being practical :-?
 

Mahaj

YodhaFakeeR
well, vaise te dharam di kirat karni hundi, to earn the dharma, which directly or indirectly means honest living.
By practical I meant is practising what you have learnt. You have learned to not be jealous but are you actually doing it.

I'm unable to perceive what author is trying to say here.
 
Top