ਰੋਜ਼ੇ ਹੱਜ ਨਿਮਾਜ਼ ਨੀ ਮਾਏ

BaBBu

Prime VIP
ਰੋਜ਼ੇ ਹੱਜ ਨਿਮਾਜ਼ ਨੀ ਮਾਏ,
ਮੈਨੂੰ ਪੀਆ ਨੇ ਆਣ ਭੁਲਾਏ ।

ਜਾਂ ਪੀਆ ਦੀਆਂ ਖ਼ਬਰਾਂ ਆਈਆਂ, ਮੰਤਕ ਨਹਿਵ ਸੱਭੇ ਭੁੱਲ ਗਈਆਂ,
ਉਸ ਅਨਹਦ ਤਾਰ ਵਜਾਏ, ਰੋਜ਼ੇ ਹੱਜ ਨਿਮਾਜ਼ ਨੀ ਮਾਏ ।

ਜਾਂ ਪੀਆ ਮੇਰੇ ਘਰ ਆਇਆ, ਭੁੱਲ ਗਿਆ ਮੈਨੂੰ ਸ਼ਰ੍ਹਾ ਵਕਾਇਆ,
ਹਰ ਮੁਜ਼ਹਰ ਵਿਚ ਊਹਾ ਦਿਸਦਾ, ਅੰਦਰ ਬਾਹਰ ਜਲਵਾ ਜਿਸਦਾ,
ਲੋਕਾਂ ਖਬਰ ਨਾ ਕਾਏ, ਰੋਜ਼ੇ ਹੱਜ ਨਿਮਾਜ਼ ਨੀ ਮਾਏ ।
 
Similar threads
Thread starter Title Forum Replies Date
BaBBu ਰੋਜ਼ੇ ਹੱਜ ਨਿਮਾਜ਼ ਨੀ ਮਾਏ Punjabi Poetry 0

Similar threads

Top