ਮੇਰਾ ਰਾਂਝਾ ਹੁਣ ਕੋਈ ਹੋਰ । ਤਖਤ ਮੁਨੱਵਰ ਬਾਂਗਾਂ ਮਿਲੀਆਂ, ਤਾਂ ਸੁਣੀਆਂ ਤਖਤ ਲਾਹੌਰ । ਇਸ਼ਕ ਮਾਰੇ ਐਵੇਂ ਫਿਰਦੇ, ਜਿਵੇਂ ਜੰਗਲ ਵਿਚ ਢੋਰ । ਰਾਂਝਾ ਤਖਤ ਹਜ਼ਾਰੇ ਦਾ ਸਾਈਂ, ਹੁਣ ਓਥੋਂ ਹੋਇਆ ਚੋਰ । ਬੁੱਲ੍ਹਾ ਸ਼ਾਹ ਅਸੀਂ ਮਰਨਾ ਨਾਹੀਂ, ਕਬਰ ਪਾਇ ਕੋਈ ਹੋਰ । ਮੇਰਾ ਰਾਂਝਾ ਹੁਣ ਕੋਈ ਹੋਰ ।