ਬਿਜਲੀ ਦੇ ਲਿਸ਼ਕਾਰੇ ਪੈਂਦੇ, ਝੂਮ ਘਟਾਵਾਂ ਆਈਆਂ । ਉੱਤੋਂ ਏਸ ਸਮੇਂ ਵਿਚ ਸੱਜਣਾ, ਅੱਖਾਂ ਨਹੀਂ ਪਰਤਾਈਆਂ । ਜ਼ਿੰਦਗੀ ਦੇ ਰਿਸ਼ਤੇ ਵਿਚ ਸਾਕੀ, ਟੋਏ ਟਿੱਬੇ ਖਾਈਆਂ । ਐਸੇ ਵੇਲੇ ਤੂੰ ਮੈਅਖ਼ਾਨੇ ਨੂੰ ਕਿਉਂ ਨੇ ਕੁੰਡੀਆਂ ਲਾਈਆਂ ।