ਲੱਗਦਾ ਇੰਝ ਹਵਾ ਨੇ ਸੁੰਘੀ, ਕਿਧਰੋਂ ਸ਼ਾਖ਼ ਅੰਗੂਰੀ । ਬਾਗ਼ਾਂ ਦੇ ਵਿਚ ਫੁੱਲ ਮਸਤਾਏ, ਹੋ ਗਏ ਅਤਿ ਸੰਧੂਰੀ । ਚੱਲੇ ਤੇਜ਼ ਹਵਾ ਹੋ ਜਾਂਦੇ ਇਕ ਦੂਜੇ ਦੇ ਨੇੜੇ, ਜਦ ਵਿਛੜਣ ਤੇ ਇੰਝ ਲੱਗਦਾ ਏ, ਰਹਿ ਗਈ ਗੱਲ ਅਧੂਰੀ ।