ਕੁਝ ਔਹ ਗਏ, ਕੁਝ ਅਹਿ ਬੈਠੇ

BaBBu

Prime VIP
ਕੁਝ ਔਹ ਗਏ, ਕੁਝ ਅਹਿ ਬੈਠੇ,
ਕੁਝ ਕਰੀ ਧਾਵਾ ਅਜੇ ਆਉਂਦੇ ਨੇ ।
ਲੈਟਰ ਬਕਸ ਹਕੂਮਤ ਬਰਤਾਨੀਆ ਦੇ,
ਪਹਿਲੇ ਤਾਰ ਤੋਂ ਖ਼ਬਰ ਪਹੁੰਚਾਉਂਦੇ ਨੇ ।

ਲੀਕਾਂ ਐਵੇਂ ਨਾ ਮਾਰਦੇ ਕਾਗ਼ਜ਼ਾਂ ਤੇ,
ਲੀਕਾਂ ਆਪਣੇ ਦੇਸ ਨੂੰ ਲਾਉਂਦੇ ਨੇ ।
ਆਵੇ ਕਿਸੇ ਦੀ ਆਈ 'ਤੇ ਮਰਨ 'ਦਾਮਨ',
ਵੀਰਾਂ ਨਾਲ ਜੋ ਵੈਰ ਕਮਾਉਂਦੇ ਨੇ ।
 
Top