ਬੁਲਬੁਲ ਪੁੱਛੇ ਫੁੱਲ ਦੇ ਕੋਲੋਂ

BaBBu

Prime VIP
ਬੁਲਬੁਲ ਪੁੱਛੇ ਫੁੱਲ ਦੇ ਕੋਲੋਂ,
ਮੈਨੂੰ ਸਮਝ ਨਾ ਆਈ ।
ਤੂੰ ਬਣਦਾ ਏਂ ਹਾਰ ਗਲੇ ਦਾ,
ਮੈਂ ਫਸਦੀ ਵਿਚ ਫਾਹੀ ।

ਜ਼ੁਲਮ ਮਾਲੀ ਦਾ ਵੇਖ ਕੇ ਤੂੰ ਤੇ,
ਬੂਟੇ ਤੇ ਕੁਰਲਾਈ ।
'ਕੱਲੀ ਜੀਭ ਹੈ ਤੇਰੀ ਉਹ ਵੀ,
ਤੇਰੇ ਵੱਸ ਨਾ ਕਾਈ ।

ਸੌ ਸੌ ਜੀਭਾਂ ਰੱਖ ਕੇ ਵੀ ਮੈਂ
ਰੱਖਨਾਂ ਭੇਤ ਲੁਕਾਈ ।
 
Top