ਮਤਾਂ ਅੱਕ ਕੇ ਵੱਟੇ ਦੇ ਨਾਲ ਠੋਕਾਂ,
ਬਹੁਤਾ ਹਿੱਲ ਨਾ ਚਰਖੇ ਦੇ ਮੁੰਨਿਆਂ ਵੇ ।
ਤੂੰ ਏਂ ਸੇਕਿਆਂ ਫੁੱਲ ਕੇ ਲਾਲ ਹੋਣਾ,
ਜਦੋਂ ਛੱਟਿਆ ਪੀਸਿਆ ਗੁੰਨ੍ਹਿਆ ਵੇ ।
ਘੱਟੇ ਕੌਡੀਆਂ ਰੁਲੇਗੀ ਸ਼ਾਨ ਤੇਰੀ,
ਦਾਹੜੀ ਵਾਂਗ ਜਦ ਰਗੜ ਕੇ ਮੁੰਨਿਆਂ ਵੇ ।
ਉੱਚੀ ਬੋਲਨਾ ਏਂ ਬੀਂਡੇ ਦੇ ਵਾਂਗ 'ਦਾਮਨ',
ਕਿਸੇ ਕੰਧ 'ਚ ਜਾਏਂਗਾ ਤੁੰਨਿਆਂ ਵੇ ।