ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ, ਬੜਾ ਵੇਖਿਆ ਮੈਂ ਇਹਨੂੰ ਰੱਜ ਰੱਜ ਕੇ । ਇਹਨੂੰ ਜਿਧਰੋਂ ਠੋਕਰਾਂ ਪੈਂਦੀਆਂ ਨੇ, ਇਹ ਤਾਂ ਓਧਰੇ ਜਾਂਦਾ ਈ ਭੱਜ ਭੱਜ ਕੇ । ਇੰਝ ਲੱਗਦਾ ਏ ਚਿੰਨੀ ਚਿੰਨੀ ਹੋਇਆ, ਸ਼ੀਸ਼ਾ ਪੱਥਰਾਂ ਦੇ ਉੱਤੇ ਵੱਜ ਵੱਜ ਕੇ ।