ਮਣਾਂ ਮੂੰਹੀਂ ਹੈ ਏਸ ਦਾ ਭਾਰ ਹੁੰਦਾ, ਜਿਹੜੀ ਗੱਲ ਏ ਮਾਸਿਆਂ ਤੋਲਿਆਂ ਦੀ । ਸਭ ਕੁਝ ਦੇਖ ਤੇ ਮੂੰਹੋਂ ਨਾ ਕਹਿ ਕੁਝ ਵੀ, ਆਦਤ ਪਾ ਕੇ ਗੁੰਗਿਆਂ ਬੋਲਿਆਂ ਦੀ । ਸੋਚ ਸਮਝ ਕੇ ਜੀਭ ਹਿਲਾਈ ਦੀ ਏ, ਸਾਂਝੀ ਖਾਨ ਹੈ ਹੀਰਿਆਂ ਕੋਲਿਆਂ ਦੀ । ਸਿਆਹਕਾਰੀਆਂ ਨੇ ਕਾਲਾ ਮੂੰਹ ਕਰਨਾ, ਸ਼ਰਮ ਰੱਖ ਲੈ ਚਿੱਟਿਆਂ...